ਬੰਧਨਤੋੜ ਸਿੰਘ, ਹੰਡਿਆਇਆ : ਕਸਬਾ ਹੰਡਿਆਇਆ ਦੇ ਨੇੜਲੇ ਪਿੰਡ ਖੁੱਡੀ ਖੁਰਦ ਦੀ ਸੁਖਪਾਲ ਸਿੰਘ ਗੁਰੂ ਯਾਦਗਾਰੀ ਵਿਖੇ ਹਲਕਾ ਭਦੌੜ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ, ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਬੀਬੀ ਜਸਵਿੰਦਰ ਕੌਰ ਠੁੱਲੇਵਾਲ,ਪਰਮਿੰਦਰ ਕੌਰ ਜਿਲ੍ਹਾ ਪ੍ਰਧਾਨ ਸ਼ਹਿਰੀ ਨੇ ਇਸਤਰੀ ਅਕਾਲੀ ਦਲ ਦੇ ਨਵੇਂ ਬਣਾਏ ਗਏ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ, ਜਿਨ੍ਹਾਂ 'ਚ ਰਾਜਵਿੰਦਰ ਕੌਰ ਖੁੱਡੀ ਪਿੰਡ ਖੁੱਡੀ ਖੁਰਦ ਅਤੇ ਜਰਨੈਲ ਕੌਰ ਸਰਪੰਚ ਪਿੰਡ ਰੁੜੇਕੇ ਖੁਰਦ ਨੂੰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾ ਕੇ ਨਿਯੁਕਤੀ ਪੱਤਰ ਦਿੱਤੇ ਗਏ। ਕਰਮਜੀਤ ਕੌਰ ਭਦੌੜ, ਸੰਗਲਾਦੀਪ ਕੌਰ ਉਗੋਕੇ ਨੂੰ ਜਿਲ੍ਹਾ ਮੀਤ ਪ੍ਰਧਾਨ ਬਣਾਇਆ ਗਿਆ। ਸਰਕਲ ਸ਼ਹਿਣਾ ਦੇ ਪ੍ਰਧਾਨ ਮਨਦੀਪ ਕੌਰ, ਸੁਰਜੀਤ ਕੌਰ ਅਤੇ ਮਨਦੀਪ ਕੌਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਸਰਕਲ ਤਪਾ ਦੇ ਪ੍ਰਧਾਨ ਲਖਵਿੰਦਰ ਕੌਰ ਨੂੰ ਬਣਾਇਆ ਗਿਆ। ਪਿੰਡ ਇਕਾਈ ਧੌਲਾ ਦੀ ਪ੍ਰਧਾਨ ਗੌਰਾਂ ਦੇਵੀ ਅਤੇ ਪਿੰਡ ਇਕਾਈ ਸੁਖਪੁਰਾ ਮੌੜ ਦੀ ਪ੍ਰਧਾਨ ਗੁਰਪ੍ਰੀਤ ਕੌਰ ਨੂੰ ਬਣਾਇਆ ਗਿਆ । ਇਨ੍ਹਾਂ ਦੀ ਨਿਯੁਕਤੀ ਕਰਨ ਉਪਰੰਤ ਦਰਬਾਰਾ ਸਿੰਘ ਗੁਰੂ, ਬੀਬੀ ਠੁੱਲੇਵਾਲ ਨੇ ਇਨ੍ਹਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਪੰਚ ਸ਼ੇਰ ਸਿੰਘ, ਬਚਿੱਤਰ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਮਨਦੀਪ ਸਿੰਘ, ਗੁਰਮੀਤ ਕੌਰ ਅਤੇ ਜਗਜੀਤ ਸਿੰਘ ਜੱਗਾ, ਸਰਬਜੀਤ ਸਿੰਘ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।
↧