-ਐਲਾਨ
-ਮੁੱਖ ਮੰਤਰੀ ਬਾਦਲ ਕੋਲੋਂ ਕੀਤੀ ਮਾਲੇਰਕੋਟਲਾ 'ਚ ਵਿਕਾਸ ਕਰਨ ਦੀ ਅਪੀਲ
ਫੋਟੋ- 17
ਕੈਪਸ਼ਨ: ਮੁਨਸ਼ੀ ਅਰਸ਼ਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ
ਮਾਮੂਨ ਰਸ਼ੀਦ, ਮਾਲੇਰਕੋਟਲਾ : ਮੁਸਲਿਮ ਨੌਜਵਾਨ ਸਭਾ ਦੀ ਇੱਕ ਮੀਟਿੰਗ ਸਭਾ ਦੇ ਪ੫ਧਾਨ ਮੁਨਸ਼ੀ ਅਰਸ਼ਦ ਅਤੇ ਸਰਪ੫ਸਤ ਚੌਧਰੀ ਮੁਹੰੰਮਦ ਹਨੀਫ ਦੀ ਪ੫ਧਾਨਗੀ 'ਚ ਹੋਈ, ਜਿਸ ਵਿੱਚ ਮੁਸਲਿਮ ਨੌਜਵਾਨ ਸਭਾ ਦੇ ਸਾਰੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਮਾਲੇਰਕੋਟਲਾ ਤੋਂ ਅਜਮੇਰ ਸ਼ਰੀਫ ਜਾ ਰਹੀ ਮੁਫਤ ਯਾਤਰਾ ਟਰੇਨ ਜਿੱਥੇ ਲੋਕਾਂ ਨੂੰ ਸ਼ਿਕਰ ਦਾ ਬੜਾਵਾ ਦੇਵੇਗੀ, ਉੱਥੇ ਮਾਲੇਰਕੋਟਲਾ ਦੀ ਵਿਧਾਇਕਾ ਅਤੇ ਉਸ ਦੇ ਪਤੀ ਆਪਣੀ ਸਿਆਸਤ ਕਰਕੇ ਲੋਕਾਂ ਦਾ ਧਿਆਨ ਵਿਕਾਸ ਦੇ ਕੰਮਾਂ ਤੋਂ ਹਟਾ ਕੇ ਕਬਰਪ੫ੱਸਤੀ ਵੱਲ ਲਾ ਰਹੇ ਹਨ। ਇਸ ਮੌਕੇ ਮੁਨਸ਼ੀ ਅਰਸ਼ਦ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ 'ਚ ਮਾਲੇਰਕੋਟਲਾ ਹਲਕੇ ਦਾ ਕੋਈ ਵੀ ਵਿਕਾਸ ਕਾਰਜ ਅਮਲੀ ਰੂਪ 'ਚ ਨਹੀਂ ਹੋਇਆ। ਇੱਥੇ ਸਿਰਫ ਨੀਂਹ ਪੱਥਰ ਰੱਖ ਕੇ ਹੀ ਲੋਕਾਂ ਨੂੰ ਲੌਲੀ ਪਾਪ ਦਿਖਾਇਆ ਜਾ ਰਿਹਾ ਹੈ । ਮੁਸਲਿਮ ਨੌਜਵਾਨ ਸਭਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਹਲਕੇ ਲਈ ਕੁਝ ਕਰਨਾ ਹੀ ਹੈ ਤਾਂ ਹੋਰਨਾਂ ਹਲਕਿਆਂ ਦੀ ਤਰ੍ਹਾਂ ਮਾਲੇਰਕੋਟਲਾ 'ਚ ਵੀ ਮੁੱਖ ਮੰਤਰੀ ਪ੫ਕਾਸ਼ ਸਿੰਘ ਬਾਦਲ ਦਾ ਸੰਗਤ ਦਰਸ਼ਨ ਕਰਵਾ ਕੇ ਇਸ ਦਾ ਅਮਲੀ ਵਿਕਾਸ ਕਰਵਾਇਆ ਜਾਵੇ । ਇਸ ਸਬੰਧੀ ਮੁਸਲਿਮ ਨੌਜਵਾਨ ਸਭਾ ਦੇ ਕੋਆਰਡੀਨੇਟਰ ਯਾਮੀਨ ਮੂਨ ਨੇ ਦੱਸਿਆ ਕਿ ਸਭਾ ਨੇ ਮਾਲੇਰਕੋਟਲਾ ਤੋਂ ਅਜਮੇਰ ਜਾਣ ਵਾਲੀ ਟਰੇਨ ਦਾ ਵਿਰੋਧ ਕਰਨ ਦਾ ਵੀ ਮਤਾ ਪਾਸ ਕੀਤਾ ਹੈ ਤਾਂ ਜੋ ਲੋਕਾਂ ਨੂੰ ਕਬਰਪ੫ਸਤੀ ਕਰਨ ਤੋਂ ਰੋਕਿਆ ਜਾ ਸਕੇ । ਇਸ ਮੌਕੇ ਮੁਹੰਮਦ ਖਲੀਲ ਖਿਲਾ, ਉਮਰਦੀਨ ਅਤੇ ਯਾਮੀਨ (ਮੂਨ) ਵੀ ਹਾਜ਼ਰ ਸਨ।