ਪੰਜਾਬੀ ਜਾਗਰਣ ਟੀਮ, ਨਵਾਂਸ਼ਹਿਰ : ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਨੇ ਸੂਬਾ ਪੱਧਰੀ ਸੱਦੇ 'ਤੇ ਪੀਐਸਯੂ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਤੇ ਪਾਏ ਗਏ 3 ਸਾਲ ਪੁਰਾਣੇ ਕੇਸ ਤੇ ਫਰੀਦਕੋਟ ਦੇ ਇਕ ਕਾਲਜ ਤੇ ਅਸਮਾਜਿਕ ਤੱਤਾਂ ਵੱਲੋਂ ਕੀਤੇ ਹਮਲੇ ਦੇ ਖਿਲਾਫ਼ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ। ਇਸ ਮੌਕੇ ਗੁਰਦੀਪ ਬੰਗਾ, ਬਿਕਰਮਜੀਤ, ਸੁਖਬੀਰ ਤੇ ਕੁਲਵਿੰਦਰ ਚਾਹਲ ਨੇ ਕਿਹਾ ਕਿ ਅਕਾਲੀ ਭਾਜਪਾ ਤੇ ਕਾਂਗਰਸ ਦੀ ਗੁੰਡਾਗਰਦੀ 'ਤੇ ਜਾਬਰ ਨੀਤੀਆਂ ਖਿਲਾਫ਼ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਉੱਪਰ ਹਮਲੇ ਕੀਤੇ ਜਾ ਰਹੇ ਹਨ। ਜਿਸ ਤਹਿਤ 3 ਤੇ 6 ਨਵੰਬਰ ਨੂੰ ਸਰਕਾਰੀ ਕਾਲਜ ਫਰੀਦਕੋਟ ਵਿਖੇ ਕਾਂਗਰਸ ਦੀ ਯੂਥ ਬਿਗ੍ਰੇਡ ਵਲੋਂ ਸ਼ਾਂਤੀਪੂਰਵਕ ਰੈਲੀ ਕਰ ਰਹੇ ਪੀਐਸਯੂ ਦੇ ਵਿਦਿਆਰਥੀਆਂ ਤੇ ਹਮਲਾ ਕੀਤਾ ਗਿਆ। ਜਿਸ 'ਚ ਨੌਜਵਾਨ ਆਗੂ ਕਾਲਾ ਮੁਹੰਮਦ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੰਜਾਬ 'ਚ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਉੱਠ ਰਹੇ ਲੋਕ ਸੰਘਰਸ਼ਾਂ ਵਿੱਚ ਮੁੱਖ ਭੂਮਿਰਾ ਨਿਭਾ ਰਹੀ ਹੈ ਜਿਸ ਤੋਂ ਬੋਖਾਲ ਕੇ ਪੁਲਸ ਪ੍ਰਸ਼ਾਸਨ ਤੇ ਸਰਕਾਰ ਦੇ ਹੱਥਾ ਦੀ ਕਠਪੁਤਲੀ ਬਣਕੇ ਜਥੇਬੰਦੀਆਂ ਦੇ ਆਗੂਆਂ ਤੇ ਝੂਠੇ ਪਰਚੇ ਕਰ ਰਹੀ ਹੈ। ਜਿਸ ਦੇ ਤਹਿਤ ਪੀਐਸਯੂ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਨੂੰ ਪਿਛਲੇ ਦਿੰਨੀ ਗਿਰਫਤਾਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜੇਕਰ ਕਾਲਾ ਮੁਹੰਮਦ ਤੇ ਹਮਲਾ ਕਰਨ ਵਾਲਿਆਂ ਨੂੰ ਗਿਰਫਤਾਰ ਨਾ ਕੀਤਾ ਗਿਆ ਤਾਂ ਪੀਐਸਯੂ ਦੇ ਪ੍ਰਧਾਨ ਰਜਿੰਦਰ ਸਿੰਘ ਤੇ ਪਾਏ ਗਏ ਝੂਠੇ ਪਰਚੇ ਰੱਦ ਨਹੀਂ ਕੀਤੇ ਤਾਂ ਆਉਣ ਵਾਲੇ ਦਿਨਾਂ 'ਚ ਸੂਬਾ ਪੱਧਰ 'ਤੇ ਵੱਡੇ ਰੂਪ ਵਿੱਚ ਸੰਘਰਸ਼ ਵਿੱਿਢਆ ਜਾਵੇਗਾ। ਇਸ ਦੌਰਾਨ ਪੀਐਸਯੂ ਆਗੂ ਅਮਨਦੀਪ ਗੜ੍ਹੀ, ਸੁਰਿੰਦਰ ਸਿੰਘ, ਕੁਲਵੰਤ, ਪਰਮਿੰਦਰ ਸਿੰਘ, ਰਾਕੇਸ਼ ਕੁਮਾਰ, ਅਜੇ ਭਾਟੀਆ, ਅਪਰਾਜਿਤ ਅਗਰਵਾਲ, ਰਵੀ, ਮਨਪ੍ਰੀਤ ਆਦਿ ਹਾਜ਼ਰ ਸਨ।
11 ਐਨਐਸਆਰ 103ਪੀ— ਪੀਐਸਯੂ ਤੇ ਨੌਜਵਾਨ ਸਭਾ ਦੇ ਆਗੂ ਜ਼ਿਲ੍ਹਾ ਅਧਿਕਾਰੀ ਨੂੰ ਮੰਗ ਪੱਤਰ ਦਿੰਦੇ ਹੋਏ। ਪੰਜਾਬੀ ਜਾਗਰਣ