ਨਵੀਂ ਦਿੱਲੀ (ਏਜੰਸੀ) : ਲਾਰਸਨ ਐਂਡ ਟੂਬਰੋ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀ ਨਿਰਮਾਣ ਇਕਾਈ ਨੂੰ 1247 ਕਰੋੜ ਰੁਪਏ ਦੇ ਆਰਡਰ ਮਿਲੇ ਹਨ। ਇੰਜੀਨੀਅਰਿੰਗ ਅਤੇ ਨਿਰਮਾਣ ਖੇਤਰ ਦੀ ਇਸ ਮੁਖ ਕੰਪਨੀ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਦੇ ਭਵਨ ਅਤੇ ਫੈਕਟਰੀ ਨਿਰਮਾਣ ਤੇ ਬਿਜਲੀ ਸਪਲਾਈ ਅਤੇ ਡਲਿਵਰੀ ਕਾਰੋਬਾਰ ਨੂੰ 1247 ਕਰੋੜ ਰੁਪਏ ਦੇ ਆਰਡਰ ਮਿਲੇ ਹਨ। ਇਸ 'ਚ 989 ਕਰੋੜ ਰੁਪਏ ਦੇ ਆਰਡਰ ਭਵਨ ਅਤੇ ਫੈਕਟਰੀ ਸੈਕਸ਼ਨ ਅਤੇ 258 ਕਰੋੜ ਰੁਪਏ ਆਰਡਰ ਬਿਜਲੀ ਸਪਲਾਈ ਅਤੇ ਡਲਿਵਰੀ ਸੈਕਸ਼ਨ ਦੇ ਹਨ। ਬੰਬਈ ਸ਼ੇਅਰ ਬਾਜ਼ਾਰ 'ਚ ਐਲ ਐਂਡ ਟੀ ਦਾ ਸ਼ੇਅਰ 1.7 ਫ਼ੀਸਦੀ ਚੜ੍ਹ ਕੇ 1194.75 ਰੁਪਏ 'ਤੇ ਚਲ ਰਹੇ ਹਨ।
↧