ਗੋਪਾਲ ਅਕਲੀਆ, ਜੋਗਾ : ਪਿੰਡ ਅਕਲੀਆ ਦੇ ਗੁਰੂਦੁਆਰਾ ਜੀਵਨ ਸੁਧਾਰ ਵਿਖੇ ਸਿੱਖ ਸ਼ਹੀਦਾਂ ਨੂੰ ਸਮਰਪਿਤ ਸਲਾਨਾ ਸਮਾਗਮ ਮੌਕੇ ਆਖੰਡ ਪਾਠਾਂ ਦੇ ਭੋਗ ਪਾ ਕੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਗ੫ੰਥੀ ਭਾਈ ਰੂਪ ਸਿੰਘ ਨੇ ਦੱਸਿਆ ਕਿ ਭੋਗ ਮੌਕੇ ਭਾਈ ਕੇਵਲ ਸਿੰਘ, ਭਾਈ ਜਗਰੂਪ ਸਿੰਘ ਅਤੇ ਭਾਈ ਜਰਨੈਲ ਸਿੰਘ ਨੇ ਰਸਭਿੰਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪ੫ਧਾਨ ਭੋਲਾ ਸਿੰਘ ਜੋਧੇ ਕਾ ਨੇ ਦੱਸਿਆ ਕਿ ਕੁਇਜ਼ ਮੁਕਾਬਲੇ ਦੇ ਜੂਨੀਅਰ ਤੇ ਸੀਨੀਅਰ ਗਰੁੱਪ 'ਚ ਪਹਿਲਾ ਸਥਾਨ ਪ੫ਾਪਤ ਕਰਨ ਵਾਲੀਆਂ ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਬੱਲ੍ਹੋ-ਬਦਿਆਲਾ ਦੀਆਂ ਟੀਮਾਂ, ਦੂਜਾ ਸਥਾਨ ਪ੫ਾਪਤ ਕਰਨ ਵਾਲੀਆਂ ਯੂਨੀਅਰ ਵਰਗ 'ਚ ਗਲੋਬਲ ਅਕੈਡਮੀ ਪਬਲਿਕ ਸਕੂਲ ਅਕਲੀਆ ਤੇ ਸੀਨੀਅਰ ਵਰਗ 'ਚ ਅਲਪਾਈਨ ਪਬਲਿਕ ਸਕੂਲ ਅਕਲੀਆ ਤੇ ਤੀਜਾ ਸਥਾਨ ਪ੫ਾਪਤ ਕਰਨ ਵਾਲੀ ਜੂਨੀਅਰ ਗਰੁੱਪ ਵਿੱਚ ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋਂ ਕਲਾਂ ਤੇ ਸੀਨੀਅਰ ਗਰੁੱਪ ਵਿੱਚ ਸਰਕਾਰੀ ਸੈਕੰਡਰੀ ਸਕੂਲ ਦੀਆਂ ਟੀਮਾਂ ਤੋਂ ਇਲਾਵਾ ਦਸਤਾਰ ਸਜਾਉਣ ਮੁਕਾਬਲੇ ਦੇ ਯੂਨੀਅਰ ਵਰਗ 'ਚ ਗੁਰਵਿੰਦਰ ਸਿੰਘ, ਜਸਪ੫ੀਤ ਸਿੰਘ ਤੇ ਗੁਰਬਚਨ ਸਿੰਘ ਨੂੰ, ਸੀਨੀਅਰ ਵਰਗ 'ਚ ਮਨਪ੫ੀਤ ਸਿੰਘ, ਬਲਦੇਵ ਸਿੰਘ, ਹਰਕਰਨਦੀਪ ਸਿੰਘ ਤੇ ਮਨਪ੫ੀਤ ਸਿੰਘ ਨੂੰ ਜਦ ਕਿ ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਓਪਨ ਵਿੱਚ ਕ੫ਮਵਾਰ ਪਹਿਲਾ, ਦੂਜਾ ਸਥਾਨ ਪ੫ਾਪਤ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਜੀਤ ਸਿੰਘ, ਜੀਤ ਸਿੰਘ ਕਾਹਨੂੰਕਾ, ਮਿੱਠੂ ਸਿੰਘ, ਬੂਟਾ ਸਿੰਘ, ਬਿੱਕਰ ਸਿੰਘ, ਦਰਸ਼ਨ ਸਿੰਘ, ਰੂਪ ਸਿੰਘ ਕਾਹਨੂੰਕਾ, ਲੀਲਾ ਸਿੰਘ, ਜਗਜੀਤ ਸਿੰਘ, ਗੁਰਜੰਟ ਸਿੰਘ, ਕਮੇਟੀ ਮੈਂਬਰ ਅਤੇ ਸਮੂਹ ਸੰਗਤ ਹਾਜ਼ਰ ਸੀ।
↧