-ਕਿਤੇ ਹੋਰ ਕਤਲ ਕਰਕੇ ਲਾਸ਼ ਸੁੱਟਣ ਦਾ ਪੁਲਸ ਨੇ ਜਤਾਇਆ ਖਦਸ਼ਾ
-ਪਹਿਚਾਣ ਦੇ ਲਈ ਤਰਨਤਾਰਨ ਦੇ ਡੈੱਡ ਹਾਉਸ 'ਚ ਰੱਖੀ ਲਾਸ਼
ਮੌਕੇ 'ਤੇ ਲਾਸ਼ ਦੇ ਕੋਲ ਪੈਟਰੋਲ ਦੀ ਖਾਲ੍ਹੀ ਕੈਨੀ ਵੀ ਪੁਲਸ ਦੇ ਹੱਥ ਲੱਗੀ ਹੈ। ਲਾਸ਼ ਦਾ ਕਾਫੀ ਹਿੱਸਾ ਸੜ ਜਾਣ ਕਰਕੇ ਉਸ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ। ਥਾਣਾ ਸਿਟੀ ਦੇ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਲਾਸ਼ 25-26 ਸਾਲ ਦੇ ਨੌਜਵਾਨ ਦੀ ਲੱਗਦੀ ਹੈ ਜਿਸ ਨੂੰ ਕਿਤੇ ਹੋਰ ਕਤਲ ਕਰਕੇ ਇੱਥੇ ਪਹਿਚਾਣ ਨੂੰ ਲੁਕਾਉਣ ਲਈ ਪੈਟਰੋਲ ਨਾਲ ਅੱਗ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਡੱੈਡ ਹਾਊਸ ਵਿਚ ਰਖਵਾ ਕੇ ਉਸ ਦੀ ਸ਼ਨਾਖਤ ਦੇ ਯਤਨ ਕੀਤੇ ਜਾ ਰਹੇ ਹਨ ਜਦੋਂਕਿ ਅਣਪਛਾਤੇ ਲੋਕਾਂ ਦੇ ਖਿਲਾਫ ਧਾਰਾ 302, 201 ਆਈਪੀਸੀ ਤਹਿਤ ਮੁਕੱਦਮਾ ਨੰਬਰ 10 ਦਰਜ ਕਰ ਲਿਆ ਗਿਆ ਹੈ। ਤਰਨਤਾਰਨ ਦੇ ਐਸਐਸਪੀ ਮਨਮੋਹਨ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਲਈ ਥਾਣਾ ਸਿਟੀ ਦੇ ਐਸਐਚਓ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਜਲਦ ਹੀ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ।
ਖ਼ਬਰ ਨਾਲ ਜਸਪਾਲ ਸਿੰਘ ਜੱਸੀ ਦਾ ਨਾਂ ਵੀ ਪਾਓ