ਗੁਰਿੰਦਰ ਅੌਲਖ, ਭੀਖੀ : ਪਿੰਡ ਹੋਡਲਾ ਕਲਾਂ ਵਿਖੇ ਪਿੰਡ ਦੇ ਧਨਾਢ ਪਰਿਵਾਰ ਵੱਲੋਂ ਦਲਿਤ ਵਰਗ ਨਾਲ ਸਬੰਧਿਤ ਗਰਭਵਤੀ ਅੌਰਤ ਦੀ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿੱਚ ਪਿੰਡ ਦੀ ਦਲਿਤ ਧਰਮਸ਼ਾਲਾ ਵਿਖੇ ਮਜ਼ਦੂਰ ਵਰਗ ਦਾ ਇਕੱਠ ਹੋਇਆ। ਇਕੱਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੫ਧਾਨ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਪ੫ਸ਼ਾਸਨ ਦੀ ਮਿਲੀ ਭੁਗਤ ਕਾਰਨ ਕੁੱਟਮਾਰ ਦੇ ਦੋਸ਼ੀਆਂ ਦੀਆਂ ਗਿ੫ਫਤਾਰੀਆਂ ਨਹੀਂ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਤਕਰੀਬਨ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਪ੫ਸ਼ਾਸਨ ਨੇ ਅਜੇ ਤੱਕ ਦੋਸ਼ੀਆਂ ਦੀ ਗਿ੫ਫਤਾਰੀਆਂ ਨਹੀਂ ਕੀਤੀ ਸਗੋਂ ਦੋਸ਼ੀ ਧਿਰ ਵੱਲੋਂ ਖੁਦਕੁਸ਼ੀ ਕਰਨ ਦੇ ਡਰਾਮੇ ਕਰ ਕੇ ਮਜ਼ਦੂਰ ਆਗੂਆਂ ਅਤੇ ਪਿੰਡ ਦੇ ਮੋਹਤਬਰਾਂ 'ਤੇ ਪਰਚੇ ਦਰਜ ਕਰਵਾਉਣ ਦੇ ਡਰਾਵੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 14 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਇਸ ਮਸਲੇ ਪ੫ਤੀ ਵੱਡਾ ਫੈਸਲਾ ਕੀਤਾ ਜਾਵੇਗਾ। ਇਸ ਮੌਕੇ ਮੇਲਾ ਸਿੰਘ ਮੋਹਰ ਸਿੰਘ ਵਾਲਾ, ਸੱਤਪਾਲ ਸਿੰਘ, ਨਛੱਤਰ ਸਿੰਘ, ਕੁਲਵੰਤ ਸਿੰਘ ਖਾਲਸਾ, ਬਸਪਾ ਦੇ ਰਜਿੰਦਰ ਕੁਮਾਰ ਭੀਖੀ ਤੇ ਹੋਰ ਆਗੂ ਵੀ ਮੌਜੂਦ ਸਨ।
↧