- ਆਪ ਪਾਰਟੀ ਸਚਮੁੱਚ ਹੀ ਆਮ ਆਦਮੀ ਦੀ ਪਾਰਟੀ ਹੈ : ਦਿਲਬਾਗ ਸਿੱਧੂ
ਪਰਮਜੀਤ ਨੌਰੰਗਾਬਾਦੀ, ਚੱਬੇਵਾਲ : ਚੱਬੇਵਾਲ ਵਿਚ ਝੁੱਗੀਆਂ ਨੂੰ ਲੱਗੀ ਅੱਗ ਕਾਰਨ 100 ਤੋਂ ਵੀ ਵੱਧ ਝੁੱਗੀਆਂ ਜਲ ਕੇ ਰਾਖ ਹੋ ਗਈਆਂ।¢ਇਸ ਅੱਗ ਕਾਰਨ ਪਰਵਾਸੀ ਮਜਦੂਰ ਸੜਕ ਤੇ ਆ ਗਏ। ਅੱਗ ਇੰਨੀ ਤੇ ਨਾਲ ਫੈਲੀ ਜਿਸ ਨੇ ਕੁਝ ਹੀ ਪਲਾਂ 'ਚ ਇਨ੍ਹਾਂ ਮਿਹਨਤਕਸ਼ ਪਰਿਵਾਰਾਂ ਦੇ ਘਰਾਂ ਨੂੰ ਰਾਖ ਵਿਚ ਬਦਲ ਦਿੱਤਾ। ਇਸ ਅੱਗ ਕਾਰਨ ਤਬਾਹ ਹੋਏ ਮਜਦੂਰਾਂ ਦੀ ਆਮ ਆਦਮੀ ਪਾਰਟੀ ਵੱਲੋਂ ਮਦਦ ਕੀਤੀ ਗਈ। ਚੱਬੇਵਾਲ ਵਿਚ ਝੁੱਗੀਆਂ ਨੂੰ ਅੱਗ ਲੱਗਣ ਦੀ ਖਬਰ ਜਿਉਂ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਲੰਟੀਅਰਾਂ ਨੰੂ ਮਿਲੀ ਤਾਂ ਉਨ੍ਹਾਂ ਹਰ ਤਰੀਕੇ ਨਾਲ ਪ੫ਭਾਵਿਤ ਹੋਏ ਮਜਦੂਰਾਂ ਦੀ ਮਦਦ ਕੀਤੀ। ਆਮ ਆਦਮੀ ਪਾਰਟੀ ਵੱਲੋਂ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਕੀਤੀ ਗਈ। ਇਸ ਤੋਂ ਇਲਾਵਾ ਆਪ ਆਗੂਆਂ ਵੱਲੋਂ ਪੀੜਤਾਂ ਨੂੰ 20 ਕੁਆਟਿੰਲ ਚਾਵਲ ਵੰਡੇ ਗਏ। ਸਵੇਰੇ ਇਨ੍ਹਾ ਮਜਦੂਰਾਂ ਲਈ ਚਾਹ ਦਾ ਲੰਗਰ ਲਗਾਇਆ ਗਿਆ। 'ਆਪ' ਆਗੂ ਵਰਿੰਦਰ ਸਿੰਘ ਪਰਹਾਰ ਨੇ ਦੱਸਿਆ ਕਿ ਡਾ. ਕੁਲਵੰਤ ਸਿੰਘ ਚੱਬੇਵਾਲ ਨੂੰ ਘਟਨਾ ਸਥਾਨ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਹੈ ਜੋ ਰੋਜ਼ਾਨਾ ਘਟਨਾ ਸਥਾਨ ਦਾ ਜਾਇਜ਼ਾ ਲੈਣਗੇ।¢ਡਾ. ਕੁਲਵੰਤ ਸਿੰਘ ਚੱਬੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਕੀਤੀ ਜਾ ਰਹੀ ਇਹ ਸਹਾਇਤਾ ਕਿਸੇ ਕਿਸਮ ਦਾ ਸਿਆਸੀ ਲਾਹਾ ਲੈਣ ਲਈ ਨਹੀਂ ਹੈ। ਬਲਕਿ ਸਮੁੱਚੀ ਆਪ ਟੀਮ ਵਲੋਂ ਮਾਨਵਤਾ ਦੀ ਸੇਵਾ ਦੇ ਆਧਾਰ ਤੇ ਕੀਤੀ ਜਾ ਰਹੀ ਹੈ। ਆਪ ਆਗੂ ਦਿਲਬਾਗ ਸਿੰਘ ਸਿੱਧੁ ਚੱਬੇਵਾਲ ਨੇ ਕਿਹਾ ਕਿ ਆਪ ਪਾਰਟੀ ਸਚਮੁਚ ਹੀ ਆਮ ਆਦਮੀ ਦੀ ਪਾਰਟੀ ਹੈ। ਇਸ ਮੌਕੇ ਦਿੱਲੀ ਤੋਂ ਅਸ਼ੋਕ ਨਾਂਗਲੀਆਂ, ਸਚਿਨ, ਨਵੀਨ ਜੈਰਥ, ਜਰਨੈਲ ਸਿੰਘ ਮਨੂੰਦੇ ਨਾਲ ਨਾਲ ਮੈਡਮ ਯਾਮਿਨੀ ਗੋਮਰ, ਡਾ. ਰਵਜੌਤ ਸਿੰਘ, ਰਮਨ ਕੁਮਾਰ ਫੰਡ ਅਰੇਂਜਿਗ ਇੰਚਾਰਜ ਹਲਕਾ ਚੱਬੇਵਾਲ, ਡਾ. ਕੁਲਵੰਤ ਸਿੰਘ ਸੈਕਟਰ ਮੀਡੀਆ ਇੰਚਾਰਜ,ਦਿਲਬਾਗ ਸਿੰਘ ਸਿੱਧੂ, ਅਮਰਪਾਲ ਸਿੰਘ ਕਾਕਾ,ਵਿੱਕੀ ਭਾਮ ਰਣਜੀਤ ਸਿੰਘ, ਦਇਆ ਨੰਦ, ਮੋਹਣ ਲਾਲ ਚਿੱਤੋਂ, ਮਿੱਠੂ ਆਦਿ ਹਾਜਰ ਸਨ।
ਫੋਟੋ 153 ਪੀ - ਘਟਨਾਸਥਾਨ ਦਾ ਜਾਇਜ਼ਾ ਲੈਂਦੇ ਹੋਏ 'ਆਪ' ਆਗੂ ਵਰਿੰਦਰ ਸਿੰਘ ਪਰਹਾਰ, ਦਿਲਬਾਗ ਸਿੰਘ ਸਿੱਧੂ, ਡਾ ਰਵਜੋਤ ਤੇ ਹੋਰ।