ਜਾਗਰਣ ਬਿਊਰੋ, ਨਵੀਂ ਦਿੱਲੀ : ਕੌਮਾਂਤਰੀ ਅਰਥਚਾਰੇ ਦੀ ਮੌਜੂਦਾ ਸਥਿਤੀ ਨਿੱਜੀ ਕੰਪਨੀਆਂ ਨੂੰ ਨਵਾਂ ਨਿਵੇਸ਼ ਕਰਨ ਦੀ ਇਜਾਜ਼ਤ ਨਹੀਂ ਦੇ ਰਹੀਆਂ ਹਨ। ਅਰਥਚਾਰੇ ਖਾਸ ਤੌਰ 'ਤੇ ਮੈਨੂਫੈਕਚਰਿੰਗ ਦੀ ਰਫ਼ਤਾਰ ਵਧਾਉਣ ਦੀ ਦਿਸ਼ਾ 'ਚ ਸਰਕਾਰ ਵੱਲੋਂ ਨਿਵੇਸ਼ ਵਧਾਉਣ ਦੇ ਅਪੀਲ 'ਤੇ ਸਨਅਤ ਨੇ ਚੁੱਪੀ ਧਾਰ ਲਈ ਹੈ। ਸਨਅਤ ਚਾਹੁੰਦੀ ਹੈ ਕਿ ਸਰਕਾਰ ਜਨਤਕ ਖ਼ਰਚਾ ਵਧਾ ਕੇ ਘਰੇਲੂ ਅਰਥਚਾਰੇ 'ਚ ਮੰਗ ਵਧਾਉਣ ਦੇ ਤਰੀਕੇ ਲੱਭੇ ਤਾਂ ਨਵਾਂ ਨਿਵੇਸ਼ ਲਈ ਆਧਾਰ ਬਣਾ ਸਕੇ।
ਪਿਛਲੇ ਦਿਨਾਂ ਸਰਕਾਰ ਨਾਲ ਬਜਟ ਤੋਂ ਪਹਿਲਾਂ ਅਤੇ ਹੋਰ ਬੈਠਕਾਂ 'ਚ ਸਨਅਤ ਜਗਤ ਨੇ ਆਪਣੀ ਮਨਸ਼ਾ ਤੋਂ ਸਰਕਾਰ ਨੂੰ ਵੀ ਜਾਣੂੰ ਕਰਵਾ ਦਿੱਤਾ ਹੈ। ਸਨਅਤ ਸੰਗਠਨਾਂ ਅਤੇ ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਕੌਮਾਂਤਰੀ ਅਰਥਚਾਰੇ ਦੀ ਹਾਲਤ ਪਹਿਲਾਂ ਤੋਂ ਹੀ ਖ਼ਰਾਬ ਹੈ। ਬਰਾਮਦ ਲਗਾਤਾਰ ਘੱਟ ਹੋ ਰਹੀ ਹੈ। ਘਰੇਲੂ ਮੰਗ 'ਚ ਵੀ ਕੋਈ ਬਦਲਾਅ ਨਹੀਂ ਹੋ ਰਿਹਾ ਹੈ। ਇਸ ਲਈ ਇਨ੍ਹਾਂ ਹਾਲਾਤਾਂ 'ਚ ਸਨਅਤ ਜਗਤ ਦਾ ਸਾਹਮਣੇ ਨਵਾਂ ਜਾਂ ਜ਼ਿਆਦਾ ਨਿਵੇਸ਼ ਕਰਨ ਦੀ ਸਥਿਤੀ ਨਹੀਂ ਬਣ ਰਹੀ ਹੈ। ਸੂਤਰ ਦੱਸਦੇ ਹਨ ਕਿ ਸਨਅਤ ਪ੍ਰਤੀਨਿਧੀਆਂ ਨੇ ਇਸ ਬੈਠਕਾਂ 'ਚ ਇਥੋਂ ਤਕ ਕਹਿ ਦਿੱਤਾ ਹੈ, 'ਹਾਲੇ ਇੰਡਸਟਰੀ ਜਿਸ ਚਾਲ ਨਾਲ ਚਲ ਰਹੀ ਹੈ ਉਸ ਤਰ੍ਹਾਂ ਚਲਦੀ ਰਹੇ ਤਾਂ ਚੰਗਾ ਰਹੇਗਾ।'
ਸਨਅਤ ਉਤਪਾਦਨ ਦੇ ਤਾਜ਼ਾ ਅੰਕੜਿਆਂ ਵੀ ਦੱਸਦੇ ਹਨ ਕਿ ਕਲ੍ਹ ਕਾਰਖਾਨਿਆਂ ਦੀ ਸਥਿਤੀ ਚੰਗੀ ਨਹੀਂ ਹੈ। ਮੰਗਲਵਾਰ ਨੂੰ ਹੀ ਜਾਰੀ ਨਵੰਬਰ 2015 ਦੇ ਸਨਅਤੀ ਉਤਪਾਦਨ ਦੇ ਅੰਕੜੇ ਉਦਯੋਗ ਜਗਤ ਦੀ ਹਾਲਤ ਬਿਆਨ ਕਰ ਰਹੇ ਹਨ। ਉਦਯੋਗਿਕ ਉਤਪਾਦਨ ਇਸ ਮਹੀਨੇ ਚਾਰ ਸਾਲ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ। ਇਸ ਮਹੀਨੇ ਕਾਰਖਾਨਿਆਂ ਦੇ ਉਤਪਾਦਨ 'ਚ ਸਵਾ ਤਿੰਨ ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੈਨੂਫੈਕਚਰਿੰਗ ਖੇਤਰ 'ਚ ਤਾਂ ਉਤਪਾਦਨ 'ਚ 4.4 ਫ਼ੀਸਦੀ ਦੀ ਕਮੀ ਹੋਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਵਣਜ ਤੇ ਉਦਯੋਗ ਮੰਤਰੀ ਨਿਰਮਲਾ ਸੀਤਾਰਮਣ ਨਾਲ ਹੋਈਆਂ ਵੱਖ-ਵੱਖ ਬੈਠਕਾਂ 'ਚ ਉਦਯੋਗ ਜਗਤ ਨੇ ਘਰੇਲੂ ਨਿਵੇਸ਼ ਵਧਾਉਣ ਦੇ ਸੰਦਰਭ 'ਚ ਆਪਣੀ ਇਹ ਰਾਇ ਪ੍ਰਗਟ ਕੀਤੀ ਹੈ। ਉਦਯੋਗ ਦੀ ਰਾਇ ਹੈ ਕਿ ਸਰਕਾਰ ਨੂੰ ਘਰੇਲੂ ਮੰਗ 'ਚ ਇਜ਼ਾਫਾ ਕਰਨ ਦੇ ਤਰੀਕੇ ਲੱਭਣੇ ਚਾਹੀਦੇ। ਇਸ ਲਈ ਬਜਟ 'ਚ ਇਸ ਤਰ੍ਹਾਂ ਦੇ ਕਦਮ ਚੁੱਕਣ ਦੀ ਸਿਫਾਰਸ਼ ਕੀਤੀ ਗਈ ਹੈ ਜਿਸ ਨਾਲ ਅਰਥਚਾਰੇ 'ਚ ਘਰੇਲੂ ਮੰਗ ਵਧੇ। ਸਨਅਤ ਦੀ ਰਾਇ ਹੈ ਕਿ ਬੁਨਿਆਦੀ ਢਾਂਚਾਗਤ ਖੇਤਰ 'ਚ ਜਨਤਕ ਖ਼ਰਚੇ 'ਚ ਵਾਧਾ ਹੋਵੇ ਤਾਂ ਰਿਅਲ ਅਸਟੇਟ ਵਰਗੇ ਖੇਤਰਾਂ ਨੂੰ ਹੁਲਾਰਾ ਦੇਣ ਦੇ ਕਦਮ ਚੁੱਕੇ ਜਾਣ। ਇਸ ਨਾਲ ਸਟੀਲ, ਸੀਮੈਂਟ, ਪੇਂਟ, ਘਰੇਲੂ ਇਲੈਕਟ੫ੀਕਲ ਉਪਕਰਨ ਵਰਗੇ ਖੇਤਰਾਂ 'ਚ ਮੰਗ ਵਧੇਗੀ ਅਤੇ ਸਨਅਤਾਂ ਲਈ ਨਵੇਂ ਨਿਵੇਸ਼ ਦੀਆਂ ਸਥਿਤੀਆਂ ਪੈਦਾ ਹੋਣਗੀਆਂ।