ਲੰਡਨ (ਏਜੰਸੀ) : ਦੁਨੀਆਂ ਵਿਚ ਸਨਅਤੀ ਯਾਂਤੀ ਲਿਆਉਣ ਵਾਲੇ ਜੇਮਜ਼ ਵਾਟ ਨੇ ਬਚਪਨ ਵਿਚ ਹੀ ਭਾਫ ਦੀ ਸ਼ਕਤੀ ਦਾ ਅਹਿਸਾਸ ਕਰ ਲਿਆ ਸੀ ਅਤੇ ਆਪਣੇ ਇਸੇ ਵਿਸ਼ਲੇਸ਼ਣ ਸ਼ਕਤੀ ਦੇ ਬਲਬੂਤੇ ਉਹ ਅੱਗੇ ਚੱਲ ਕੇ ਭਾਫ ਇੰਜਨ ਬਣਾਉਣ ਵਿਚ ਕਾਮਯਾਬ ਹੋਏ। 19 ਜਨਵਰੀ, 1736 ਨੂੰ ਸਕਾਟਲੈਂਡ ਦੇ ਗ੍ਰੀਨਾਕ ਰੇਨਫ੍ਰੇਸ਼ਾਇਰ ਵਿਚ ਜਨਮੇ ਜੇਮਜ਼ ਵਾਟ ਦੀ ਖੋਜ ਨਾਲ ਜਿੱਥੇ ਰੇਲ ਇੰਜਣ ਬਣਾਉਣ ਵਿਚ ਸਫਲਤਾ ਮਿਲੀ ਓਥੇ ਹੀ ਇਸ ਨਾਲ ਪੂਰੀ ਦੁਨੀਆਂ ਵਿਚ ਸਨਅਤੀ ਯਾਂਤੀ ਆ ਗਈ। ਵਿਸ਼ਵ ਨੇ ਉਨ੍ਹਾਂ ਦੀ ਕਾਢ ਨੂੰ ਵੱਖ-ਵੱਖ ਰੂਪਾਂ ਵਿਚ ਇਸਤੇਮਾਲ ਕਰਕੇ ਸਨਅਤੀਕਰਨ ਦੀ ਰਾਹ ਫੜ ਲਈ ਜਿਸ ਕਾਰਨ ਮਨੁੱਖ ਅੱਜ ਧਰਤੀ ਤੋਂ ਨਿਕਲ ਕੇ ਚੰਨ-ਤਾਰਿਆਂ ਦੀ ਦੁਨੀਆਂ ਵਿਚ ਵਿਚ ਸੰਨ੍ਹਮਾਰੀ ਕਰ ਚੁੱਕਾ ਹੈ। ਜੇਮਜ਼ ਵਾਟ ਮਕੈਨੀਕਲ ਇੰਜੀਨੀਅਰ ਸਨ। ਭਾਫ ਦੇ ਇੰਜਣ 'ਤੇ ਉਨ੍ਹਾਂ ਤੋਂ ਪਹਿਲਾਂ ਕਈ ਵਿਗਿਆਨੀ ਕੰਮ ਕਰ ਚੁੱਕੇ ਸਨ ਪਰ ਆਖਿਰ ਵਿਚ ਸਭ ਤੋਂ ਚੰਗਾ ਇੰਜਨ ਵਿਕਸਤ ਕਰਨ ਦਾ ਸਿਹਰਾ ਜੇਮਜ਼ ਵਾਟ ਦੇ ਸਿਰ ਹੀ ਬੱਿਝਆ।
↧