-ਗੁਜਰਾਤ ਦੇ ਹਿੰਮਤ ਲਾਲ ਦਾ ਦਿਲ ਧੜਕਣ ਲੱਗਾ ਨਵੀ ਮੁੁੰਬਈ ਵਾਸੀ ਦੀ ਛਾਤੀ 'ਚ
-ਮੁੰਬਈ 'ਚ ਸੱਤਵਾਂ ਹਾਰਟ ਟਰਾਂਸਪਲਾਂਟ, ਇਸ ਸਾਲ ਦਾ ਦੂਜਾ
ਮੁੰਬਈ (ਮਿਡ ਡੇ):
ਅੰਗਦਾਦਾ ਦੀ ਪਵਿੱਤਰ ਭਾਵਨਾ, ਗ੍ਰੀਨ ਕੋਰੀਡੋਰ ਤੋਂ ਦੋ ਸੂਿੂਬਆਂ ਵਿਚਾਲੇ ਦੂਰੀ ਖ਼ਤਮ ਕਰਨ ਅਤੇ ਡਾਕਟਰਾਂ ਦੀ ਚੌਕਸੀ ਦੇ ਕਾਰਨ ਮੁੰਬਈ 'ਚ ਦਿਲ ਦਾ ਸੱਤਵਾਂ ਟਰਾਂਸਪਲਾਂਟ ਹੋਇਆ, ਕਿਡਨੀ ਬਦਲਣ ਨਾਲ ਦੋ ਹੋਰ ਦੀ ਜੀਵਨ ਰੇਖਾ ਲੰਬੀ ਹੋਈ।
ਮਹਾਨਗਰ 'ਚ ਇਸ ਸਾਲ ਦਾ ਇਹ ਦੂਜਾ ਹਾਰਟ ਟਰਾਂਸਪਲਾਂਟ ਸੀ। ਹਾਰਟ ਨੂੰ ਸਿਰਫ 84 ਮਿੰਟਾਂ 'ਚ 257 ਕਿਲੋਮੀਟਰ ਦੂਰ ਬਿਮਾਰ ਤਕ ਪਹੁੰਚਾਇਆ ਗਿਆ। ਇਸ ਦੇ ਬਾਅਦ ਸਫਲ ਆਪ੍ਰੇਸ਼ਨ ਨਾਲ ਗੁਜਰਾਤ ਦੇ ਹਿੰਮਤਾਵਾਲਾ ਸਾਵਲੀਆ ਦਾ ਦਿਲ ਨਵੀ ਮੁੰਬਈ ਦੇ 42 ਸਾਲਾ ਵਿਅਕਤੀ ਦੀ ਛਾਤੀ 'ਚ ਧੜਕਣ ਲੱਗਾ। ਇਸ ਦੇ ਨਾਲ ਹੀ ਗੁਜਰਾਤ ਦੇ ਦੋ ਵਿਅਕਤੀਆਂ ਦੇ ਗੁੁਰਦੇ ਵੀ ਬਦਲ ਕੇ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਗਿਆ। ਇਸ ਵਿਚ ਵੀ ਦਾਨਵੀਰ ਹਿੰਮਤ ਲਾਲ ਹੀ ਰਿਹਾ। ਇਸ ਵਾਰੀ ਹਿਰਦੇ ਦੀ ਯਾਤਰਾ ਪਹਿਲੀ ਵਾਰ ਤੋਂ 15 ਮਿੰਟ ਪਹਿਲਾਂ ਹੀ ਪੂਰੀ ਹੋ ਗਈ।
ਸਾਵਲੀਆ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ 17 ਜਨਵਰੀ ਨੂੰ ਪੇਟ 'ਚ ਦਰਦ ਦੀ ਸ਼ਿਕਾਇਤ 'ਤੇ ਡਾਇਮੰਡ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। ਹਸਪਤਾਲ 'ਚ ਉਸ ਦੀ ਤਬੀਅਤ ਲਗਾਤਾਰ ਖ਼ਰਾਬ ਹੁੰਦੀ ਗਈ। 19 ਜਨਵਰੀ ਨੂੰ ਉਸ ਨੂੰ ਆਯੂਸ਼ ਮਲਟੀਸਪੈਸ਼ਲਟੀ ਹਸਪਤਾਲ ਦੇ ਨਿਊਰੋ ਸਰਜਨ ਡਾ. ਮੰਗੂਕੀਆ ਨੇ ਬ੍ਰੇਨ ਡੱੈਡ ਐਲਾਨ ਦਿੱਤਾ ਗਿਆ। ਇਸ ਦੇ ਬਾਅਦ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਸੂਰਤ ਦੇ ਐਨਜੀਓ ਨਾਲ ਸੰਪਰਕ ਕੀਤਾ ਅਤੇ ਸਥਿਤੀ ਦੀ ਜਾਣਕਾਰੀ ਦਿੱਤੀ। ਸਾਵਲੀਆ ਦੇ ਪਰਿਵਾਰ ਨੇ ਉਸ ਦੇ ਹਾਰਟ ਟਰਾਂਸਪਲਾਂਟ ਦੀ ਸਹਿਮਤੀ ਦਿੱਤੀ। ਇਸ ਦੇ ਬਾਅਦ ਮੁਲੁੰਡ 'ਚ ਫੋਰਟਿਸ ਹਸਪਤਾਲ ਨੂੰ ਸੂਚਨਾ ਦਿੱਤੀ ਗਈ। ਸਾਵਲੀਆ ਦੇ ਦਿਲ ਦੀ ਟੂ ਡੀ ਇਕੋਕਾਰਡੀਓਗ੍ਰਾਫੀ ਐਂਜੀਓਗ੍ਰਾਫੀ ਕਰਵਾਈ ਗਈ। ਉਨ੍ਹਾਂ ਦੇ ਨਤੀਜੇ ਆਉਂਦੇ ਹੀ ਫੋਰਟਿਸ ਹਸਪਤਾਲ ਦੇ ਡਾਕਟਰ ਸਾਵਲੀਆ ਦੇ ਅੰਗਾਂ ਨੂੰ ਸੁਰੱਖਿਅਤ ਕੱਢਣ ਸੂਰਤ ਪਹੁੰਚ ਗਏ।