ਜੇਐਨਐਨ, ਨਵੀਂ ਦਿੱਲੀ : ਪਿਛਲੇ 2 ਸੈਸ਼ਨਾਂ ਵਿਚ ਸਫਲਤਾ ਮਗਰੋਂ ਪ੍ਰੋ ਕਬੱਡੀ ਲੀਗ ਦਾ ਤੀਜਾ ਐਡੀਸ਼ਨ 30 ਜਨਵਰੀ ਤੋਂ ਵਿਸ਼ਾਖਾਪਟਨਮ ਵਿਚ ਸ਼ੁਰੂ ਹੋਵੇਗਾ। ਵੀਰਵਾਰ ਨੂੰ ਦਿੱਲੀ ਵਿਚ ਹੋਏ ਇਕ ਪ੍ਰੋਗਰਾਮ ਵਿਚ ਅਦਾਕਾਰ ਤੇ ਜੈਪੁਰ ਪਿੰਕ ਪੈਂਥਰ ਟੀਮ ਦੇ ਮਾਲਕ ਅਭਿਸ਼ੇਕ ਬੱਚਨ, ਜਨਰਦਨ ਸਿੰਘ ਗਹਿਲੋਤ, ਚਾਰੂ ਸ਼ਰਮਾ, ਪਿੰਕ ਪੈਂਥਰ ਦੇ ਕਪਤਾਨ ਨਵੀਨ ਗੌਤਮ ਆਦਿ ਸ਼ਾਮਲ ਸਨ। ਲੀਗ ਵਿਚ 8 ਟੀਮਾਂ ਦੇ ਕੁੱਲ 138 ਖਿਡਾਰੀ ਹਿੱਸਾ ਲੈਣਗੇ। ਭਾਰਤੀਆਂ ਤੋਂ ਇਲਾਵਾ 11 ਦੇਸ਼ਾਂ ਦੇ 26 ਕੌਮਾਂਤਰੀ ਖਿਡਾਰੀ ਵੀ ਹਿੱਸਾ ਲੈਣਗੇ।
↧