ਜੇਐਨਐਨ, ਚੰਡੀਗੜ੍ਹ : ਬਾਕਸਰ ਵਿਜੇਂਦਰ ਦੇ ਵਿਦੇਸ਼ ਜਾ ਕੇ ਪ੍ਰੋਫੈਸ਼ਨਲ ਬਾਕਸਿੰਗ ਕਰਨ ਅਤੇ ਸੂਬਾ ਸਰਕਾਰ ਦੀ ਖੇਡ ਨੀਤੀ ਵਿਚ ਖਾਮੀਆਂ 'ਤੇ ਹਾਈ ਕੋਰਟ ਵੱਲੋਂ ਧਿਆਨ ਦੇਣ ਮਗਰੋਂ ਦਾਖਲ ਪਟੀਸ਼ਨ 'ਤੇ ਬੈਂਚ ਨੇ ਸੁਣਵਾਈ 22 ਮਾਰਚ ਤਕ ਮੁਲਤਵੀ ਕਰ ਦਿੱਤੀ ਹੈ। ਵੀਰਵਾਰ ਨੂੰ ਸੂਬਾ ਸਰਕਾਰ ਅਤੇ ਵਿਜੇਂਦਰ ਵੱਲੋਂ ਪਟੀਸ਼ਨ ਨੂੰ ਗੈਰ-ਜ਼ਰੂਰੀ ਕਰਾਰ ਦਿੰਦੇ ਹੋਏ ਇਸ ਨੂੰ ਖਾਰਿਜ ਕਰਨ ਦੀ ਮੰਗ ਕੀਤੀ ਗਈ ਪਰ ਕੋਰਟ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ।
↧