ਨਵੀਂ ਦਿੱਲੀ (ਪੀਟੀਆਈ):
ਸਰਕਾਰ ਆਮ ਬਜਟ ਤੋਂ ਪਹਿਲਾਂ ਪੈਟਰੋਲ 'ਤੇ ਉਤਪਾਦ ਟੈਕਸ 'ਚ ਇਕ ਵਾਰੀ ਹੋਰ ਵਾਧਾ ਕਰਨ 'ਤੇ ਵਿਚਾਰ ਕਰ ਰਹੀ ਹੈ ਜਿਸ ਨਾਲ ਮਾਲੀਆ ਵੱਧ ਕੇ ਮੌਜੂਦਾ ਵਿੱਤ ਸਾਲ 2015-16 ਲਈ ਸਰਕਾਰੀ ਖਜ਼ਾਨੇ 'ਤੇ ਘਾਟਾ ਬਜਟ ਅਨੁਮਾਨ ਤਕ ਸੀਮਤ ਕੀਤਾ ਜਾ ਸਕੇ।
ਇਕ ਸਰਕਾਰੀ ਸੂਤਰ ਨੇ ਕਿਹਾ ਕਿ ਕੱਚੇ ਤੇਲ ਦੀ ਘਟੀ ਕੀਮਤ ਦੇ ਕਾਰਨ ਪੈਟਰੋਲ ਅਤੇ ਡੀਜ਼ਲ 'ਤੇ ਉਤਪਾਦ ਟੈਕਸ ਵਧਣ ਦੀ ਗੁੰਜਾਇਸ਼ ਵੱਧ ਗਈ ਹੈ। ਉਤਪਾਦ ਟੈਕਸ ਵਧਣ ਨਾਲ ਸਰਕਾਰੀ ਖਜ਼ਾਨੇ ਦਾ ਘਾਟਾ 3.9 ਫੀਸਦੀ ਦੇ ਟੀਚੇ 'ਤੇ ਰੱਖਿਆ ਜਾ ਸਕਦਾ ਹੈ। ਸਰਕਾਰੀ ਘਾਟਾ ਟੀਚਾ ਕਾਫੀ ਅਹਿਮ ਹੈ । ਇਸ ਟੀਚੇ ਨੂੰ ਹਾਸਲ ਕਰਨ ਲਈ ਸਾਰੀਆਂ ਕੋਸ਼ਿਸਾਂ ਕੀਤੀਆਂ ਜਾਣਗੀਆਂ। ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਛੇਤੀ-ਛੇਤੀ ਚਾਰ ਵਾਰੀ ਉਤਪਾਦ ਟੈਕਸ ਵਧਾਇਆ ਹੈ। ਇਸ ਨਾਲ ਸਰਕਾਰ ਨੂ ੰਚਾਲੂ ਵਿੱਤ ਸਾਲ 'ਚ 14 ਹਜ਼ਾਰ ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਠਾ ਕਰਨ 'ਚ ਮਦਦ ਮਿਲੇਗੀ।