ਫੋਟੋ 98
- ਨਿਗਮ ਸਦਨ ਦੀ ਬੈਠਕ ਤੋਂ ਪੈਦਾ ਹੋਏ ਝਗੜੇ 'ਚ ਇਕ ਵਾਰ ਫਿਰ ਮੇਅਰ-ਭਾਟੀਆ 'ਚ ਸ਼ਬਦੀ ਬਾਣ
- ਲਿਖਿਆ, ਝੂਠ ਬੋਲ ਕੇ ਮੁਕਰ ਜਾਣਾ ਮੇਅਰ ਸਾਹਿਬ ਤੁਹਾਡੇ ਲਈ ਆਮ ਗੱਲ ਹੈ...ਜਿੰਨੀ ਵੱਡੀ ਪੋਸਟ ਉਨਾਂ ਵੱਡਾ ਝੂਠ...
- ਪੋਸਟ 'ਤੇ ਮੋਂਟੂ ਭਾਟੀਆ ਕਮੈਂਟ ਕੀਤਾ ਕਿ 'ਠੋਕ ਕੇ ਰੱਖੋ, ਇਹ ਤਾਂ ਹੈ ਹੀ ਠੱਗ'
ਪੱਤਰ ਪ੍ਰੇਰਕ, ਜਲੰਧਰ : ਨਿਗਮ ਸਦਨ ਦੀ ਬੈਠਕ ਤੋਂ ਪੈਦਾ ਹੋਏ ਝਗੜੇ ਨੂੰ ਲੈ ਕੇ ਇਕ ਵਾਰ ਫਿਰ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਵਿਚਕਾਰ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਹੁਣ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਫੇਸਬੁੱਕ 'ਤੇ ਪੋਸਟ ਕਰਕੇ ਮੇਅਰ ਨੂੰ ਝੂਠਾ ਦੱਸਿਆ ਹੈ। ਭਾਟੀਆ ਦੀ ਇਸ ਪੋਸਟ ਨੂੰ ਲੈ ਕੇ ਸਾਰਾ ਦਿਨ ਸ਼ਹਿਰ ਦੀ ਸਿਆਸਤ ਤੋਂ ਲੈ ਕੇ ਨਿਗਮ ਦੇ ਗਿਲਆਰਿਆਂ 'ਚ ਚਰਚਾ ਹੁੰਦੀ ਰਹੀ। ਤਾਂ ਗਠਜੋੜ ਦੇ ਸੀਨੀਅਰ ਆਗੂਆਂ ਦੇ ਧਿਆਨ 'ਚ ਵੀ ਮਾਮਲਾ ਆਇਆ ਹੈ।
ਆਪਣੀ ਮਰਜ਼ੀ ਦੇ ਤਰੀਕੇ ਨਾਲ ਪਹਿਲੀ ਫਰਵਰੀ ਨੂੰ ਨਿਗਮ ਸਦਨ ਦੀ ਬੈਠਕ ਕਰਨ ਦੇ ਦੋਸ਼ਾਂ 'ਤੇ ਮੇਅਰ ਸੁਨੀਲ ਜਯੋਤੀ ਨੇ ਪਿਛਲੇ ਦਿਨੀਂ ਭਾਟੀਆ ਤੇ ਵਿਰੋਧੀ ਧਿਰ ਦੇ ਨੇਤਾ ਜਗਦੀਸ਼ ਰਾਜਾ ਨੂੰ ਹੀ ਕਟਿਹਰੇ 'ਚ ਖੜ੍ਹਾ ਕਰ ਦਿੱਤਾ ਸੀ। ਰਾਜਾ ਤੇ ਭਾਟੀਆ ਦੇ ਬੈਠਕ 'ਚ ਨਾ ਆਉਣ 'ਤੇ ਕਿਹਾ ਸੀ ਕਿ ਦੋਵੇਂ ਸ਼ਹਿਰ ਦੇ ਮਸਲਿਆਂ 'ਤੇ ਗੰਭੀਰ ਨਹੀਂ ਹਨ ਨਹੀਂ ਤਾਂ ਸਦਨ 'ਚ ਆ ਕੇ ਸ਼ਹਿਰ ਦੇ ਮਸਲਿਆਂ 'ਤੇ ਚਰਚਾ ਕਰਦੇ। ਜਵਾਬ 'ਚ ਭਾਟੀਆ ਨੇ ਵੀਰਵਾਰ ਸਵੇਰੇ ਫੇਸਬੁੱਕ 'ਤੇ ਲਿਖਿਆ ਕਿ ਝੂਠ ਬੋਲ ਕੇ ਮੁਕਰ ਜਾਣਾ ਮੇਅਰ ਸਾਹਬ ਤੁਹਾਡੇ ਲਈ ਆਮ ਗੱਲ ਹੈ...ਜਿੰਨੀ ਵੱਡੀ ਪੋਸਟ ਉਨਾਂ ਵੱਡਾ ਝੂਠ। ਭਾਟੀਆ ਦੀ ਇਸ ਪੋਸਟ ਦੀ ਸਾਰਾ ਦਿਨ ਸ਼ਹਿਰ 'ਚ ਚਰਚਾ ਰਹੀ। ਇਹੀ ਨਹੀਂ 47 ਲੋਕਾਂ ਨੇ ਇਸ 'ਤੇ ਲਾਈਕ ਵੀ ਦਿੱਤੇ, ਜਿਸ 'ਚੋਂ ਭਾਜਪਾ ਨਾਲ ਸਬੰਧ ਰੱਖਣ ਵਾਲੇ ਵੀ ਕਈ ਸ਼ਖ਼ਸ ਹਨ। ਅਜਿਹੇ 'ਚ ਇਕ ਵਾਰ ਫਿਰ ਮੇਅਰ ਤੇ ਭਾਟੀਆ ਵਿਚਕਾਰ ਸਾਢੇ ਤਿੰਨ ਸਾਲਾਂ ਤੋਂ ਚੱਲੀ ਆ ਰਹੀ ਲੜਾਈ ਤੇਜ਼ ਹੋ ਗਈ ਹੈ। ਚਾਰੇ ਪਾਸੇ ਚਰਚਾ ਜ਼ੋਰਾਂ 'ਤੇ ਹੈ ਕਿ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਵੱਲੋਂ ਕਰਵਾਈ ਗਈ ਸੁਲਾਹ ਨਾਲ ਵੀ ਗਠਜੋੜ ਦੀ ਇਸ ਖਿਚੋ-ਧੂਹ 'ਚ ਫਿਲਹਾਲ ਕੋਈ ਫਰਕ ਨਹੀਂ ਪਿਆ ਹੈ।
--------
ਭਾਟੀਆ ਦੀ ਪੋਸਟ 'ਤੇ ਤਿੰਨ ਕਮੈਂਟ
ਰਾਜਾ ਦੀ ਪੋਸਟ 'ਤੇ ਰਾਤ ਨੌਂ ਵਜੇ ਤਕ ਤਿੰਨ ਕਮੈਂਟ ਆਏ। ਮੋਂਟੂ ਭਾਟੀਆ ਨੇ ਲਿਖਿਆ ਕਿ ਠੋਕ ਕੇ ਰੱਖੋ, ਇਹ ਤਾਂ ਹੈ ਹੀ ਠੱਗ, ਤਾਂ ਨਰਿੰਦਰ ਨੇ ਭਾਟੀਆ ਨੂੰ ਕੂਲ ਰਹਿਣ ਦੀ ਸਲਾਹ ਦਿੱਤੀ। ਸ਼ੈਰੀ ਪ੍ਰਇਮ ਪ੍ਰਾਪਰਟੀ ਲਿੰਕਰ ਨੇ ਕਿਹਾ ਕਿ ਭਾਟੀਆ ਜੀ ਤੁਹਾਡਾ ਅਕਸ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।