ਪੱਤਰ ਪ੍ਰੇਰਕ, ਜਲੰਧਰ : ਯੁਵਾ ਕਰਮੀ ਸੰਸਥਾ 'ਪਹਿਲ' ਨੇ ਜਨਹਿੱਤ ਲੇਡੀਜ਼ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੱਲ੍ਹਣ 'ਚ ਰੁੱਖ ਲਗਾਓ ਕੈਂਪ ਲਗਾਇਆ ਗਿਆ। ਇਸ ਮੌਕੇ ਬਿਲ, ਜਾਮੁਨ, ਸਫੈਦਾ, ਬੋਤਲ ਬਰੁੱਸ਼, ਸੁਖਚੈਨ, ਸਿੰਗਲ ਚਾਂਦਨੀ, ਡਬਲ ਚਾਂਦਨੀ ਦੇ 150 ਬੂਟੇ ਲਗਾਏ।
ਇਸ ਸਮਾਗਮ 'ਚ ਮਨਦੀਪ ਸਿੰਘ ਰਸੀਵਰ ਗੁਰਦੁਆਰਾ ਸ਼ਹੀਦਾਂ ਤੱਲ੍ਹਣ ਸਾਹਿਬ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦਕਿ ਜੋਗਿੰਦਰ ਸਿੰਘ ਜੋਗੀ ਪ੫ਧਾਨ ਪੰਜਾਬ ਯੂਥ ਕਲੱਬ ਐਸੋਸੀਏਸ਼ਨ, ਕੌਂਸਲਰ ਸੁਰਿੰਦਰ ਸਿੰਘ ਫਗਵਾੜਾ, ਕੌਂਸਲਰ ਸੁਨੀਤਾ ਰਾਣੀ, ਰਜਨੀਸ਼ ਸਹਿਗਲ, ਪਿ੫ੰਸੀਪਲ ਸ਼ਿਵਚਰਣ ਸਿੰਘ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਅਮਿਤ ਮਲਹੋਤਰਾ, ਦੀਪਾਲੀ ਬਾਗੜੀਆ, ਮਨਜੀਤ ਸਿੰਘ, ਸਟਾਫ ਮੈਂਬਰ ਪਰਮਿੰਦਰ ਕੌਰ, ਸੋਨੀਆ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਇੰਜੀ. ਲਿਆਕਤਬੀਰ ਸਿੰਘ ਕਾਰਜਕਾਰੀ ਨਿਰਦੇਸ਼ਕ 'ਪਹਿਲ' ਨੇ ਕਿਹਾ ਰੁੱਖ ਜੀਵਨ ਦੀ ਜ਼ਰੂਰਤ ਹਨ ਤੇ ਭੂਗੋਲਿਕ ਖਿਤੇ ਦਾ ਇਕ ਤਿਹਾਈ ਹਿਸਾ ਰੁੱਖਾਂ ਹੇਠ ਹੋਣਾ ਲਾਜ਼ਮੀ ਹੈ। ਇਸ ਮੌਕੇ ਡੋਲੀ ਹਾਂਡਾ ਤੇ ਪਿ੫ੰਸੀਪਲ ਸ਼ਿਵਚਰਨ ਸਿੰਘ ਨੇ ਵੀ ਸੰਬੋਧਨ ਕੀਤਾ। ਅਖ਼ੀਰ 'ਚ ਡੋਲੀ ਹਾਂਡਾ ਨੇ ਸਭ ਦਾ ਧੰਨਵਾਦ ਕੀਤਾ।