985ਪੀ) ਕਾਰਵਾਈ ਲਈ ਮੀਟਿੰਗ ਕਰਦੇ ਹੋਏ ਦਲਿਤ ਪਰਿਵਾਰ।
- ਇਲਾਕੇ ਦੇ ਇੱਕ ਸਰਪੰਚ, ਉਸ ਦੇ ਸਾਥੀ ਤੇ ਪ੍ਰਸ਼ਾਸ਼ਨ ਦਾ ਫੂਕਿਆ ਜਾਵੇਗਾ ਪੁਤਲਾ : ਦਲਿਤ ਸਮਾਜ
ਪੱਤਰ ਪ੍ਰੇਰਕ, ਅੱਪਰਾ
ਪਿੰਡ ਚੱਕ ਸਾਹਬੂ ਦੇ ਦਲਿਤ ਪਰਿਵਾਰਾਂ 'ਤੇ ਦਰਜ ਝੂਠੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਦਲਿਤ ਪਰਵਾਰਾਂ ਨੇ ਇਲਾਕੇ ਦੀਆਂ ਸਮੂਹ ਜਥੇਬੰਦੀਆਂ ਦਿਹਾਤੀ ਮਜਦੂਰ ਸਭਾ ਪੰਜਾਬ, ਅੰਬੇਡਕਰ ਸੈਨਾ ਪੰਜਾਬ, ਅੰਬੇਡਕਰ ਟਾਈਗਰ ਫੋਰਸ ਪੰਜਾਬ, ਅੰਬੇਡਕਰ ਫੋਰਸ ਪੰਜਾਬ ਤੇ ਸਮੂਹ ਦਲਿਤ ਭਾਈਚਾਰੇ ਨੂੰ ਨਾਲ ਲੈ ਕੇ ਪ੍ਰਸ਼ਾਸ਼ਨ ਵਿਰੁੱਧ ਆਪਣੇ ਹੱਕਾਂ ਲਈ ਲੜਾਈ ਦਾ ਬਿਗੁਲ ਵਜਾ ਦਿੱਤਾ ਹੈ। ਇਸ ਸੰਬੰਧੀ ਪ੍ਰਸ਼ਾਸ਼ਨ ਦੇ ਖਿਲਾਫ਼ ਅਰਥੀ ਫੂਕ ਮੁਜ਼ਾਹਰਿਆਂ ਦਾ ਦੌਰ ਜਾਰੀ ਹੈ। ਇਸੇ ਲੜੀ ਤਹਿਤ ਫਿਲੌਰ, ਤਰਨਤਾਰਨ ਆਦਿ ਥਾਵਾਂ 'ਤੇ ਅਰਥੀ ਫੂਕ ਮੁਜ਼ਾਹਰੇ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਆਉਣ ਵਾਲੇ ਕੁਝ ਦਿਨਾਂ 'ਚ ਇਸੇ ਲੜੀ ਤਹਿਤ ਅੱਪਰਾ ਵਿਖੇ ਵੀ ਪ੍ਰਸ਼ਾਸ਼ਨ, ਇਲਾਕੇ ਦੇ ਇੱਕ ਸਰਪੰਚ ਤੇ ਉਸਦੇ ਸਾਥੀ ਦਾ ਵੀ ਪੁਤਲਾ ਫੂਕਿਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਦਲਿਤ ਸਮਾਜ ਨੇ ਕਿਹਾ ਕਿ ਇਲਾਕੇ ਦਾ ਇੱਕ ਸਰਪੰਚ, ਜੋ ਕਿ ਸਰਕਾਰੀ ਜ਼ਮੀਨਾਂ 'ਤੇ ਕਬਜ਼ੇ ਛੁਡਾਉਣ ਦਾ ਪੈਰ ਪੈਰ 'ਤੇ ਦਾਅਵਾ ਕਰਦਾ ਹੈ, ਪਰ ਗਰੀਬਾਂ ਦੀਆਂ ਕਲੋਨੀਆਂ 'ਤੇ ਕਬਜ਼ਾ ਕਰਵਾਉਣ ਲਈ ਪੂਰੇ ਹੱਥਕੰਡੇ ਅਪਣਾ ਰਿਹਾ ਹੈ। ਇਸ ਸਰਪੰਚ ਤੇ ਉਸਦੇ ਸਾਥੀ ਦਾ ਅਸਲ ਚਿਹਰਾ ਕੀ ਹੈ, ਇਸ ਨੂੰ ਜੱਗ ਜਾਹਰ ਕਰਨ ਲਈ ਰੋਸ ਪ੍ਰਦਰਸ਼ਨ ਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਸਰਪੰਚ ਤੇ ਉਸ ਦੇ ਸਾਥੀ ਦਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਆ ਸਕੇ। ਉਨਾਂ ਅੱਗੇ ਦੱਸਿਆ ਕਿ ਇਹ ਸਰਪੰਚ ਤੇ ਉਸਦਾ ਸਾਥੀ ਕਲੋਨੀਆਂ 'ਤੇ ਕਬਜ਼ਾ ਕਰਵਾਉਣ ਲਈ ਕਿਸ ਹੱਦ ਤੱਕ ਜਾ ਰਹੇ ਹਨ, ਇਹ ਰੋਸ ਪ੍ਰਦਰਸ਼ਨ ਵਾਲੇ ਦਿਨ ਲੋਕਾਂ ਸਾਹਮਣੇ ਜਾਹਰ ਕੀਤਾ ਜਾਵੇਗਾ। ਸਮੂਹ ਦਲਿਤ ਪਰਿਵਾਰਾਂ ਨੇ ਇਹ ਵੀ ਖ਼ਦਸ਼ਾ ਜਾਹਰ ਕੀਤਾ ਕਿ ਭੂ-ਮਾਫੀਆ ਨਾਲ ਜੁੜੇ ਇਹ ਲੋਕ ਸਾਡੇ ਕਲੋਨੀਆਂ 'ਚ ਬਣੇ ਹੋਏ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਇਸ ਮੌਕੇ ਸੁਰਜੀਤ ਰਾਮ, ਮਨਜੀਤ ਲਾਲ, ਬੀਬੀ ਿਛੰਦੋ, ਬਾਬਾ ਬੁੱਧੂ, ਬੀਟਾ, ਮਨਦੀਪ, ਸੀਸ ਰਾਮ, ਪਰਮਾਨੰਦ, ਿਛੰਦਾ ਫਿਲੌਰ, ਬੂਟਾ, ਅਨੀਤਾ, ਮੀਨਾ, ਿਯਸ਼ਨ ਲਾਲ, ਆਦਿ ਵੀ ਹਾਜ਼ਰ ਸਨ।