ਪੱਤਰ ਪ੍ਰੇਰਕ, ਜਲੰਧਰ : ਟਾਟਾ ਮੋਟਰਸ ਨੇ ਮੱਧਮ ਤੇ ਭਾਰੀ ਕਮਰਸ਼ੀਅਲ ਵਾਹਨਾਂ ਦੀ ਆਪਣੀ ਨਵੀਂ ਸਿਗਨਾ ਰੇਂਜ ਪੇਸ਼ ਕੀਤੀ। ਵੱਖ-ਵੱਖ ਕਨਫੀਗ੍ਰੇਸ਼ਨ 'ਚ ਪੇਸ਼ ਕੀਤੇ ਕਮਰਸ਼ੀਅਲ ਵਾਹਨਾਂ ਦੀ ਸਿਗਨਾ ਰੇਂਜ ਦੀ ਇੰਜੀਨੀਅਰਿੰਗ ਤੇ ਨਿਰਮਾਣ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਮੱਧਮ ਤੇ ਭਾਰੀ ਕਮਰਸ਼ੀਅਲ ਵਾਹਨ ਖਰੀਦਦਾਰਾਂ ਨੰੂ ਇਕ ਨਵੇਂ ਡਿਜਾਈਨ ਦਾ ਕੈਬਿਨ ਉਪਲਬੱਧ ਕਰਵਾਉਣ ਦੇ ਨਾਲ ਹੀ ਉਨ੍ਹਾ ਨੰੂ ਵਿਸ਼ਵ ਪੱਧਰੀ ਟ੫ੈਕਿੰਗ ਅਨੁਭਵ ਲਈ ਟਾਟਾ ਮੋਟਰਸ ਦਾ ਪ੫ਮਾਣਤ ਭਰੋਸਾ ਵੀ ਦੇਵੇ। ਆਟੋ ਐਕਸਪੋ-2016 'ਚ ਟਾਟਾ ਮੋਟਰਸ ਸਿਗਨਾ ਰੇਂਜ ਦੇ ਤਿੰਨ ਵੈਰਿਏਂਟਸ-ਸਿਗਨਾ 4923-ਐਸ ਟੈ੫ਕਟਰ, ਸਿਗਨਾ 3118-ਐਸ ਮਲਟੀ ਐਕਸਲ ਟਰੱਕ ਤੇ ਸਿਗਨਾ 2518 ਦੇ ਟਿਪਰ ਪ੫ਦਰਸ਼ਿਤ ਕਰ ਰਹੀ ਹੈ।
ਸਮਾਰਟ ਤਰੀਕੇ ਨਾਲ ਡਿਜਾਈਨ ਕੀਤੇ ਕੈਬਿਨ ਸਪੇਸ, ਬਿਹਤਰ ਆਰਗੋਨਾਮਿਕਸ ਤੇ ਐਨਵੀਐਚ ਪੱਧਰ ਦੇ ਨਾਲ ਸਿਗਨਾ ਰੇਂਜ ਦੇ ਕੈਬਿਨ ਉਤਿਯਸ਼ਟ ਇਨ-ਕੈਬ ਅਨੁਭਵ ਦੇਣ ਲਈ ਵਿਕਸਤ ਕੀਤੇ ਗਏ ਹਨ। ਟਾਟਾ ਮੋਟਰਸ ਨੇ ਅਲਟ੫ਾ-1518 ਵੀ ਪੇਸ਼ ਕੀਤਾ, ਜੋ ਟਾਟਾ ਮੋਟਰਸ ਦੇ ਮੱਧਮ ਤੇ ਭਾਰੀ ਕਮਰਸ਼ੀਅਲ ਵਾਹਨਾਂ ਦੀ ਅਲਟ੫ਾ ਰੇਂਜ ਦਾ ਇਕ ਬਿਲਕੱੁਲ ਨਵਾਂ ਉਤਪਾਦਨ ਰੇਡੀ ਵੇਰੀਏਂਟ ਹੈ। ਪੂਰੀ ਤਰ੍ਹਾਂ ਨਿਰਮਤ ਵਿਸਥਾਰਤ ਸਲੀਪਰ ਕੇਬਿਨ ਦੇ ਨਾਲ ਅਲਟ੫ਾ-1518 ਕਮਰਸ਼ੀਅਲ ਵ੍ਹੀਕਲ ਆਪ੍ਰੇਟਰ ਨੰੂ ਘੱਟ ਸਮੇਂ 'ਚ ਟਰਨ ਅਰਾਊਂਡ ਦੇ ਕੇ ਆਪ੍ਰੇਟਿੰਗ ਕੁਸ਼ਲਤਾ ਵਧਾਉਣ 'ਚ ਮਦਦ ਕਰਦਾ ਹੈ।