Quantcast
Channel: Punjabi News -punjabi.jagran.com
Viewing all articles
Browse latest Browse all 44007

'ਆਪ' ਦੀ ਸੋਚ ਮਨੁੱਖਤਾ ਵਾਲੀ ਹੈ ਨਕਸਲਵਾਦੀ ਨਹੀਂ : ਅਸ਼ੋਕ

$
0
0

ਪ੫ਤੀਨਿਧ, ਫਗਵਾੜਾ : ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਅਕਾਲੀ ਨੇਤਾ ਹਰਿੰਦਰ ਪਾਲ ਸਿੰਘ ਹੈਰੀ ਮਾਨ ਨੇ ਆਮ ਆਦਮੀ ਪਾਰਟੀ ਵਲੋਂ ਵਰਤੇ ਜਾਂਦੇ ਲਫਜ਼ ਇਨਕਲਾਬ ਦੀ ਤੁਲਨਾ ਨਕਸਲੀ ਵਿਚਾਰਾਂ ਨਾਲ ਕੀਤੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸਦੀ ਤਾਕੀਦ ਕੀਤੀ ਸੀ ਜੋ ਕਿ ਸਰਾਸਰ ਗਲਤ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਪ ਦੇ ਨਿਧੜਕ ਆਗੂ ਅਸ਼ੋਕ ਕੁਲਥਮ ਨੇ ਕਿਹਾ ਕਿ ਜਦੋਂ ਦੇਸ਼ 'ਚ ਹਕੂਮਤ ਅੰਗਰੇਜ ਕਰਦੇ ਸਨ ਤਾਂ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਗਈ ਸੀ। ਉਸ ਸਮੇਂ ਸ਼ਹੀਦ ਭਗਤ ਸਿੰਘ ਨੇ ਇਨਕਲਾਬ ਦਾ ਨਾਅਰਾ ਦਿੱਤਾ ਸੀ। ਉਸ ਸਮੇਂ ਵੀ ਇਨਕਲਾਬ ਦਾ ਮਤਲਬ ਜਾਗ੍ਰਤੀ ਸੀ ਤੇ ਅੱਜ ਵੀ ਲੋਕਾਂ ਅੰਦਰ ਨਵੀਂ ਜਾਗ੍ਰਤੀ ਪੈਦਾ ਕਰਕੇ ਕੱਟੜਵਾਦ ਤੋਂ ਉਪਰ ਉਠਦਿਆਂ ਭਿ੫ਸ਼ਟਾਚਾਰ, ਰਿਸ਼ਵਤਖੋਰੀ, ਨਸ਼ਾਖੋਰੀ ਆਦਿ ਤੋਂ ਪੰਜਾਬ 'ਚ ਆਮ ਆਦਮੀ ਨੂੰ ਨਿਜਾਤ ਦਵਾਉਣਾ ਕਿਸੇ ਇਨਕਲਾਬ ਤੋਂ ਘੱਟ ਨਹੀਂ ਹੈ। ਜਿਨ੍ਹਾਂ ਸਿਆਸੀ ਧਿਰਾਂ ਨੇ ਕਰੀਬ 70 ਸਾਲ ਤਕ ਦੇਸ਼ 'ਤੇ ਰਾਜ ਕੀਤਾ ਹੈ ਤੇ ਦੇਸ਼ ਦੇ ਲੋਕਾਂ ਨੂੰ ਹਰ ਤਰ੍ਹਾਂ ਨਾਲ ਲੁੱਟਿਆ ਹੈ ਉਹਨਾਂ ਪਾਰਟੀਆਂ ਨੂੰ ਆਪਣੀ ਸੱਤਾ ਖੁਸਦੀ ਦਿਖਾਈ ਦੇ ਰਹੀ ਹੈ ਜਿਸ ਕਰਕੇ ਉਹ ਆਪ ਨੂੰ ਬਦਨਾਮ ਕਰਨ ਦੀ ਹਰ ਕੋਝੀ ਸਾਜਿਸ਼ ਰਚ ਰਹੇ ਹਨ।


Viewing all articles
Browse latest Browse all 44007


<script src="https://jsc.adskeeper.com/r/s/rssing.com.1596347.js" async> </script>