Quantcast
Channel: Punjabi News -punjabi.jagran.com
Viewing all articles
Browse latest Browse all 43997

ਪਿੰਡ ਅਬੇਪੁਰ 'ਚ ਮਾਤਮ, ਕਈ ਘਰਾਂ 'ਚ ਨਹੀਂ ਪੱਕੀ ਰੋਟੀ

$
0
0

ਜ਼ਾਹਿਦਾ ਸੁਲੇਮਾਨ, ਐਸਏਐਸ ਨਗਰ (ਮੋਹਾਲੀ)

ਕੱਲ੍ਹ ਖਰੜ ਦੀ ਅਦਾਲਤ ਦੇ ਬਾਹਰ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰਨ ਵਾਲੇ ਪਿੰਡ ਅਬੇਪੁਰ ਦੀ ਸਾਬਕਾ ਸਰਪੰਚ ਦੇ ਪਤੀ ਕਰਮ ਸਿੰਘ ਦੇ ਪਿੰਡ ਵਿਚ ਪੂਰੀ ਤਰ੍ਹਾਂ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਦੁਪਹਿਰ ਬਾਅਦ ਕਰਮ ਸਿੰਘ ਦੀ ਮਿ੫ਤਕ ਦੇਹ ਜਿਵੇਂ ਹੀ ਪਿੰਡ ਵਿਚ ਲਿਆਂਦੀ ਗਈ, ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋਏ ਆਸਪਾਸ ਦੇ ਪਿੰਡਾਂ ਦੇ ਲੋਕ ਧਾਂਹਾਂ ਮਾਰ ਕੇ ਉਨ੍ਹਾਂ ਬਿਲਡਰਾਂ ਦਾ ਸਿਆਪਾ ਕਰਨ ਲੱਗ ਪਏ ਜਿਨ੍ਹਾਂ ਦੇ ਸਤਾਏ ਕਰਮ ਸਿੰਘ ਨੇ ਇਹ ਗੰਭੀਰ ਕਦਮ ਚੁੱਕਿਆ। ਪੰਜਾਬੀ ਜਾਗਰਣ ਦੀ ਟੀਮ ਜਦੋਂ ਪਿੰਡ ਵਿੱਚ ਪੁੱਜੀ ਤਾਂ ਪੂਰੇ ਪਿੰਡ ਵਿਚ ਸੰਨਾਟਾ ਛਾਇਆ ਹੋਇਆ ਸੀ। ਸਾਰੇ ਲੋਕ ਕਰਮ ਸਿੰਘ ਦੇ ਘਰ ਅਤੇ ਨੇੜੇ ਤੇੜੇ ਖੜੇ ਅਫ਼ਸੋਸ ਕਰ ਰਹੇ ਸਨ। ਯਾਦ ਰਹੇ ਕਿ ਕੱਲ੍ਹ ਖਰੜ ਦੀ ਅਦਾਲਤ ਵਿਚ ਦਸ ਸਿਫ਼ਆਂ ਦਾ ਖ਼ੁਦਕੁਸ਼ੀ ਨੋਟ ਦੇ ਕੇ ਕਰਮ ਸਿੰਘ ਨੇ ਜ਼ਹਿਰ ਨਿਗਲ ਲਿਆ ਸੀ। ਮਿਲੀ ਜਾਣਕਾਰੀ ਅਨੁਸਾਰ ਕਰਮ ਸਿੰਘ ਕੋਈ ਡਰਪੋਕ ਜਾਂ ਬੁਜ਼ਦਿਲ ਵਿਅਕਤੀ ਨਹੀਂ ਸੀ, ਪਿੰਡ ਵਾਸੀਆਂ ਮੁਤਾਬਕ ਉਹ ਇਕ ਜ਼ਿੰਦਾ ਦਿਲ ਅਤੇ ਨਿਡਰ ਵਿਅਕਤੀ ਸੀ ਪਰ ਮੋਹਾਲੀ ਅਤੇ ਖਰੜ ਦੇ ਆਸ-ਪਾਸ ਵਾਲੇ ਇਲਾਕੇ ਵਿਚ ਰੀਅਲ ਇਸਟੇਟ ਦਾ ਕੰਮ ਕਰਨ ਵਾਲੀਆਂ ਕੰਪਨੀਆਂ ਨੇ ਉਸ ਦੀ ਸ਼ਰੀਫ਼ੀ ਦਾ ਅਜਿਹਾ ਫ਼ਾਇਦਾ ਉਠਾਇਆ ਕਿ ਉਸ ਨੂੰ ਅਖ਼ੀਰ ਅਜਿਹਾ ਕਾਰਨਾਮਾ ਕਰਨ ਲਈ ਮਜਬੂਰ ਹੋਣਾ ਪਿਆ। ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਬਹੁਤ ਭਾਵੁਕ ਹੁੰਦਿਆਂ ਦੱਸਿਆ ਕਿ ਕਰਮ ਸਿੰਘ ਕਈ ਮਹੀਨਿਆਂ ਤੋਂ ਬਾਜਵਾ ਡਿਵੈਲਪਰਜ਼ ਦੇ ਮਾਲਕ ਜਰਨੈਲ ਸਿੰਘ ਬਾਜਵਾ ਦੇ ਸਨੀ ਇਨਕਲੇਵ ਅਤੇ ਸਨੀ ਬਿਜਨੈਸ ਸੈਂਟਰ ਵਿਖੇ ਸਥਿਤ ਦਫ਼ਤਰਾਂ ਵਿਚ ਆਪਣੀ 60 ਲੱਖ ਤੋਂ ਜ਼ਿਆਦਾ ਦੀ ਰਕਮ ਲੈਣ ਲਈ ਚੱਕਰ ਕੱਟ ਰਿਹਾ ਸੀ। ਬਾਜਵਾ ਹੀ ਇਕ ਅਜਿਹੇ ਬਿਲਡਰ ਨਹੀਂ ਹਨ ਜਿਨ੍ਹਾਂ ਤੋਂ ਕਰਮ ਸਿੰਘ ਨੇ ਪੈਸੇ ਲੈਣੇ ਸਨ, ਬਲਕਿ ਪ੫ੀਤ ਸਿਟੀ ਸਣੇ ਅਨੇਕਾਂ ਅਜਿਹੇ ਕਾਰੋਬਾਰੀ ਹਨ ਜਿਨ੍ਹਾਂ ਤੋਂ ਕਰਮ ਸਿੰਘ ਨੇ ਕਾਫ਼ੀ ਪੈਸਾ ਲੈਣਾ ਸੀ। ਅਜਿਹਾ ਨਹੀਂ ਹੈ ਕਿ ਕਰਮ ਸਿੰਘ ਨੇ ਇਨਸਾਫ਼ ਲਈ ਪੁਲਸ ਤਕ ਪਹੁੰਚ ਨਹੀਂ ਕੀਤੀ, ਉਸ ਨੇ ਲਗਾਤਾਰ ਕੁਰਾਲੀ ਤੇ ਖਰੜ ਦੀ ਪੁਲਸ ਦੇ ਇਨਸਾਫ਼ ਲਈ ਹਾੜੇ ਕੱਢੇ ਪਰ ਹੇਠਾਂ ਤੋਂ ਲੈ ਕੇ ਉਪਰ ਤਕ ਕਿਸੇ ਵੀ ਅਫ਼ਸਰ ਨੇ ਉਸ ਦੀ ਗੱਲ ਨਾ ਸੁਣੀ। ਜਿਹੜੇ ਬਿਲਡਰਾਂ ਤੇ ਕਾਲੋਨਾਈਜ਼ਰਾਂ ਨੇ ਕਰਮ ਸਿੰਘ ਨੂੰ ਪੈਸਾ ਦੇਣੇ ਸਨ, ਉਹ ਉਸ ਦੀ ਬਾਂਹ ਨਹੀਂ ਸਨ ਫੜ ਰਹੇ ਪਰ ਜਿਹੜੇ ਲੋਕਾਂ ਨੇ ਕਰਮ ਸਿੰਘ ਨਾਲ ਮਿਲ ਕੇ ਕੰਮ ਕੀਤੇ ਸਨ, ਉਹ ਕਰਮ ਸਿੰਘ ਤੋਂ ਪੈਸੇ ਦੀ ਮੰਗ ਕਰ ਰਹੇ ਸਨ। ਜਦੋਂ ਕਿਤੇ ਵੀ ਸੁਣਵਾਈ ਨਾ ਹੋਣ ਤੋਂ ਬਾਅਦ ਉਸ ਦੇ ਆਤਮ ਸਨਮਾਨ ਨੂੰ ਠੇਸ ਪੁੱਜੀ ਤਾਂ ਉਸ ਨੇ ਆਪਣੀ ਜੀਵਨ-ਲੀਲਾ ਸਮਾਪਤ ਕਰਨ ਦਾ ਨਿਸ਼ਚਾ ਕਰ ਲਿਆ। ਉਹ ਆਪਣੇ ਪਿੱਛੇ ਦੋ ਲੜਕੇ ਅਤੇ ਇਕ ਲੜਕੀ ਛੱਡ ਗਏ ਹਨ। ਪਿੰਡ ਵਾਸੀਆਂ ਨੇ ਦੱÎਸਿਆ ਕਿ ਘਟਨਾ ਤੋਂ ਬਾਅਦ ਕਈ ਘਰਾਂ ਵਿਚ ਰੋਟੀ ਵੀ ਨਹੀਂ ਪੱਕੀ, ਸਾਰਾ ਪਿੰਡ ਅਫ਼ਸੋਸ ਵਿਚ ਡੁਬਿਆ ਹੋਇਆ ਹੈ।

ਬਾਜਵਾ ਨੇ ਹੀ ਨਹੀਂ, ਪ੫ੀਤ ਸਿਟੀ ਸਣੇ ਹੋਰਨਾਂ ਨੇ ਵੀ ਪੈਸੇ ਦੇਣੇ ਹਨ

ਕਰਮ ਸਿੰਘ ਵੱਲੋਂ ਲਿਖੇ 10 ਸਿਫ਼ਆਂ ਦੇ ਖ਼ੁਦਕੁਸ਼ੀ ਨੋਟ ਦੀ ਕਾਪੀ ਵਿਖਾਉਂਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਜਵ ਤੋਂ 60 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਲੈਣੀ ਹੈ ਜਦੋਂਕਿ ਪ੫ੀਤ ਸਿਟੀ ਵਿਚ ਕਰਮ ਸਿੰਘ ਨੇ ਸਾਲ 2011-12 ਵਿਚ ਸੜਕਾਂ ਅਤੇ ਸੀਵਰੇਜ ਪਾਉਣ ਦਾ ਕੰਮ ਕੀਤਾ ਸੀ, ਉਸ ਦਾ ਪੈਸਾ ਵੀ ਹਾਲੇ ਕਰਮ ਸਿੰਘ ਨੂੰ ਨਹੀਂ ਸੀ ਮਿਲਿਆ। ਇਹ ਕੰਮ ਲੈਣ ਲਈ ਕਰਮ ਸਿੰਘ ਨੇ 10 ਲੱਖ ਦੀ ਰਕਮ ਸਕਿਉਰਟੀ ਵਜੋਂ ਪ੫ੀਤ ਸਿਟੀ ਨੂੰ ਦਿਤੀ ਸੀ ਜਿਹੜੇ ਹਾਲੇ ਤਕ ਵਾਪਸ ਨਹੀਂ ਕੀਤੀ। ਖ਼ੁਦਕੁਸ਼ੀ ਨੋਟ ਮੁਤਾਬਕ ਪ੫ੀਤ ਸਿਟੀ ਤੋਂ ਕੁੱਲ 25 ਲੱਖ ਦੀ ਰਕਮ ਹਾਲੇ ਕਰਮ ਸਿੰਘ ਨੇ ਲੈਣੀ ਸੀ। ਪਤਾ ਲੱਗਾ ਹੈ ਕਿ ਪ੫ੀਤ ਸਿਟੀ ਨੂੰ ਦੋ ਵਾਰ ਨੋਟਿਸ ਵੀ ਦਿੱਤਾ ਗਿਆ ਤੇ ਕੁਰਾਲੀ ਥਾਣੇ ਵੱਲੋਂ ਉਨ੍ਹਾਂ ਨੂੰ ਬੁਲਾਇਆ ਵੀ ਗਿਆ ਪਰ ਪ੫ੀਤ ਸਿਟੀ ਵੱਲੋਂ ਕੋਈ ਵੀ ਨੁਮਾਇੰਦਾ ਉਥੇ ਨਾ ਪੁੱਜ। ਕਰਮ ਸਿੰਘ ਦੀ ਮੋਟਰ ਗਰੇਡਰ ਮਸ਼ੀਨ ਵੀ ਬਾਜਵਾ ਡਿਵੈਲਪਰਜ਼ ਦੇ ਕਬਜ਼ੇ ਵਿਚ ਹੈ ਜਿਸ ਨੂੰ ਵਾਪਸ ਲੈਣ ਲਈ ਕਰਮ ਸਿੰਘ ਪ੫ਬੰਧਕਾਂ ਦੇ ਹਾੜੇ ਕੱਢ ਰਿਹਾ ਸੀ। ਖ਼ੁਦਕੁਸ਼ੀ ਨੋਟ ਵਿਚ ਜ਼ੀਰਕਪੁਰ ਨਾਲ ਸਬੰਧਤ ਇਕ ਮੁਕੇਸ਼ ਕੁਮਾਰ ਬਿੱਲੂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਸ ਤੋਂ ਕਰਮ ਸਿੰਘ ਨੇ 20 ਲੱਖ ਤੋਂ ਜ਼ਿਆਦਾ ਦੀ ਰਕਮ ਲੈਣੀ ਸੀ।

ਸੀਸੀਏ ਮੋਹਾਲੀ ਤੋਂ ਵੀ ਦੁਖੀ ਸੀ ਕਰਮ ਸਿੰਘ

ਕਰਮ ਸਿੰਘ ਨੂੰ ਸਿਰਫ਼ ਬਿਲਡਰਾਂ ਨੇ ਹੀ ਤੰਗ ਨਹੀਂ ਸੀ ਕੀਤਾ ਹੋਇਆ ਬਲਕਿ ਮੋਹਾਲੀ ਸੈਕਟਰ 70 ਵਿਖੇ ਸਥਿਤ ਸੀਸੀਏ ਮੋਹਾਲੀ ਨਾਮ ਦੀ ਇਕ ਇਮੀਗਰੇਸ਼ਨ ਦਾ ਕੰਮ ਕਰਨ ਵਾਲੀ ਕੰਪਨੀ ਨੇ ਵੀ ਕਰਮ ਸਿੰਘ ਨਾਲ ਰੱਜ ਕੇ ਠੱਗੀ ਮਾਰੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਕੰਪਨੀ ਦੇ ਮਾਲਕ ਦਰਸ਼ਨ ਸਿੰਘ ਖਹਿਰਾ ਅਤੇ ਉਨ੍ਹਾਂ ਵੱਲੋਂ ਗੋਦ ਲਈ ਗਈ ਜਤਿੰਦਰ ਕੌਰ ਉਰਫ਼ ਸਨੀ ਤੇਜੇ (ਖਹਿਰਾ) ਨੇ ਕਰਮ ਸਿੰਘ ਤੋਂ 35 ਤੋਂ ਲੈ ਕੇ 40 ਲੱਖ ਦੇ ਦਰਮਿਆਨ ਪੈਸੇ ਜਾਰਜੀਆ ਵਿਖੇ ਕਿਸੇ ਕੰਮ ਵਿਚ ਨਿਵੇਸ਼ ਕਰਨ ਲਈ ਲਏ ਸਨ। ਕਰਮ ਸਿੰਘ ਦੇ ਮੁੰਡੇ ਅਰਵਿੰਦਰ ਸਿੰਘ ਉਰਫ਼ ਮਹਾਂਵੀਰ ਨੂੰ ਜਾਰਜੀਆ ਵਿਖੇ ਪੱਕੀ ਰਿਹਾਇਸ਼ ਦਾ ਵਾਅਦਾ ਕਰਨ ਵਾਲੀ ਇਸ ਕੰਪਨੀ ਨੇ 'ਸੈਲਾਨੀ' ਵੀਜ਼ਾ ਜਿਹੜਾ ਸਿਰਫ਼ ਕੁੱਝ ਹਜ਼ਾਰ ਵਿਚ ਹੀ ਮਿਲ ਜਾਂਦਾ ਹੈ, ਦੇ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਇਹ ਕੰਪਨੀ 2013 ਤੋਂ ਲੈ ਕੇ 2015 ਤਕ ਕਰਮ ਸਿੰਘ ਨੂੰ ਬੇਵਕੂਫ਼ ਬਣਾਉਂਦੀ ਰਹੀ। ਇਸ ਕੰਮ ਵਿਚ ਜਾਰਜੀਆ ਅੰਬੈਸੀ ਦੇ ਇਕ ਵਿਅਕਤੀ ਪ੫ਾਸ਼ਰ ਨੇ ਵੀ ਕੰਪਨੀ ਦਾ ਸਾਥ ਦਿੱਤਾ।

ਸਮਝੌਤੇ ਲਈ ਪਰਿਵਾਰ ਉਤੇ ਦਬਾਅ, ਪਰਿਵਾਰ ਨੂੰ ਮੀਡੀਆ 'ਤੇ ਵੀ ਭਰੋਸਾ ਨਹੀਂ

ਜਦੋਂ ਪਰਿਵਾਰਕ ਮੈਂਬਰਾਂ ਨਾਲ ਖੁਲ੍ਹ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੱਲ੍ਹ ਖ਼ੁਦਕੁਸ਼ੀ ਤੋਂ ਬਾਅਦ ਹੀ ਬਾਜਵਾ ਨਾਲ ਸਬੰਧਤ ਵਿਅਕਤੀਆਂ ਨੇ ਸਮਝੌਤਾ ਕਰ ਲੈਣ ਲਈ ਦਬਾਅ ਬਣਾ ਲਿਆ ਸੀ। ਉਨ੍ਹਾਂ ਨੂੰ ਜਾਪਦਾ ਹੈ ਕਿ ਬਿਲਡਰਾਂ ਦੇ ਸੂਤਰ ਉਨ੍ਹਾਂ ਦੇ ਪਿੰਡ ਵਿਚ ਘੁੰਮ ਰਹੇ ਹਨ ਅਤੇ ਪਲ-ਪਲ ਦੀ ਖ਼ਬਰ ਉਨ੍ਹਾਂ ਨੂੰ ਦੇ ਰਹੇ ਹਨ। ਪਰਿਵਾਰਕ ਮੈਂਬਰਾਂ ਨੂੰ ਮੀਡੀਆ ਉਪਰ ਵੀ ਭਰੋਸਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੀਡੀਆ ਬਿਲਡਰਾਂ ਦੀ ਖ਼ਬਰ ਲਗਾਉਣ ਤੋਂ ਪਿੱਛੇ ਹਟ ਜਾਂਦਾ ਹੈ। ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣ ਦੀ ਕੋਈ ਆਸ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਲਡਰ ਸਭ ਦਾ ਮੂੰਹ ਬੰਦ ਕਰ ਦੇਣਗੇ।

Ñਲੋਕਾਂ ਦੀ ਮਦਦ ਕਰਨ ਵਾਲੇ ਸਨ ਕਰਮ ਸਿੰਘ

ਕਰਮ ਸਿੰਘ ਦੇ ਗੁਆਂਢੀਆਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਬਹੁਤ ਹੀ ਦਿਆਲੂ ਅਤੇ ਗ਼ਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਇਨਸਾਨ ਸਨ। ਪਿੰਡ ਵਿਚ ਜ਼ਰੂਰਤਮੰਦਾਂ ਦੀਆਂ ਵਿਆਹ ਸ਼ਾਦੀਆਂ ਸਮੇਂ ਦਿਲ ਖੋਲ੍ਹ ਕੇ ਪੈਸਾ ਦਿੰਦੇ ਸਨ। ਲੋੜਵੰਦਾਂ ਦੀ ਮਦਦ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟੇ।

ਦਿਨ ਭਰ ਨਾ ਚੁਕਿਆ ਜਰਨੈਲ ਸਿੰਘ ਬਾਜਵਾ ਨੇ ਫ਼ੋਨ

ਵੈਸੇ ਤਾਂ ਬਾਜਵਾ ਡਿਵੈਲਪਰਜ਼ ਦੇ ਮਾਲਕ ਜਰਨੈਲ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਹ ਤਾਂ ਖ਼ੁਦ ਕਰਮ ਸਿੰਘ ਦੀ ਮਦਦ ਕਰ ਰਹੇ ਸਨ ਪਰ ਹੋਰ ਪੱਖ ਜਾਣਨ ਲਈ ਅੱਜ ਸਾਰਾ ਦਿਨ ਉਨ੍ਹਾਂ ਦੇ ਮੋਬਾਇਲ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫ਼ੋਨ ਰੀਸੀਵ ਨਾ ਕੀਤਾ। ਪਤਾ ਲੱਗਾ ਹੈ ਕਿ ਖਰੜ ਥਾਣੇ ਵਿੱਚ ਧਾਰਾ 306 ਦਾ ਪਰਚਾ ਦਰਜ ਹੋਣ ਕਾਰਨ ਪੁਲਸ ਦੇ ਡਰੋਂ ਉਹ ਕਿਸੇ ਅਣਦੱਸੀ ਥਾਂ 'ਤੇ ਚਲੇ ਗਏ ਹਨ।


Viewing all articles
Browse latest Browse all 43997


<script src="https://jsc.adskeeper.com/r/s/rssing.com.1596347.js" async> </script>