ਹਰਜਿੰਦਰ ਸਿੰਘ ਬੱਬੂ, ਲੋਹੀਆਂ ਖਾਸ : ਲੋਹੀਆਂ ਦੇ ਬੀਡੀਪੀਓ ਰਣਜੀਤ ਸਿੰਘ ਬੈਂਸ, ਪੰਚਾਇਤ ਅਫਸਰ ਸਤਿੰਦਰ ਸਿੰਘ ਚੀਮਾ, ਸਤਨਾਮ ਸਿੰਘ ਜੇਈ, ਸੈਕਟਰੀ ਰੁਪੇਸ਼ ਕੁਮਾਰ ਸੱਦੀ ਨੇ ਦੱਸਿਆ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹੁਕਮ 'ਤੇ ਪੇਂਡੂ ਅੌਰਤਾਂ-ਮਰਦਾਂ ਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਮੈਂਬਰਾਂ ਲਈ ਬਲਾਕ, ਜ਼ਿਲ੍ਹਾ ਤੇ ਸਟੇਟ ਪੱਧਰੀ ਖੇਡ ਮੁਕਾਬਲੇ 26 ਤੇ 27 ਫਰਵਰੀ ਕਰਵਾਊਣ ਵਾਸਤੇ ਉਪਰੋਕਤ ਪੱਤਰ ਰਾਹੀ ਸਮੂਹ ਪੰਚਾਇਤ ਸਕੱਤਰ ਲੋਹੀਆਂ ਨੂੰ ਭੇਜੀ ਗਈ। ਇਸ ਤਹਿਤ ਜਾਰੀ ਹਦਾਇਤਾਂ ਨੂੰ ਮੁਖ ਰੱਖਦਿਆਂ ਸਰਕਲ 'ਚ ਪੈਦੀਆਂ ਗ੍ਰਾਮ ਪੰਚਾਇਤਾਂ, ਪਿੰਡਾਂ ਦੇ ਬਲਾਕ ਜ਼ਿਲ੍ਹਾ ਤੇ ਸੂਬਾ ਪੱਧਰੀ ਟੂਰਨਾਮੈਂਟ ਕਰਵਾਏ ਜਾਣਗੇ ਜਿਸ 'ਚ ਮਰਦਾਂ ਵਾਸਤੇ ਕਬੱਡੀ (ਸਰਕਲ ਸਟਾਇਲ) ਵਾਲੀਬਾਲ, ਰੱਸਾ ਕੱਸ਼ੀ, ਗੋਲਾ ਸੁੱਟਣਾ ਤੇ 200 ਮੀਟਰ ਦੌੜ ਆਦਿ ਹੋਣਗੇ।
ਇਸੇ ਤਰਾਂ ਅੌਰਤਾਂ ਵਾਸਤੇ ਕਬੱਡੀ (ਨੈਸ਼ਨਲ ਸਟਾਇਲ) ਵਾਲੀਬਾਲ, ਰੱਸਾ ਕੱਸ਼ੀ ਗੋਲਾ ਸੁੱਟਣਾ ਤੇ 200 ਮੀਟਰ ਦੌੜ ਆਦਿ ਹੋਣਗੇ। ਬਲਾਕ ਪੱਧਰ ਦੇ ਹੋਏ ਮੁਕਾਬਲਿਆਂ 'ਚੋ ਪਹਿਲੇ ਨੰਬਰ ਤੇ ਆਈਆਂ ਜੇਤੂ ਟੀਮਾਂ ਜ਼ਿਲ੍ਹਾ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ 'ਚ ਭਾਗ ਲੈ ਸਕਣਗੀਆਂ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ ਤੇ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਰਾਜ ਪੱਧਰੀ ਮੁਕਾਬਲੇ 'ਚ ਭਾਗ ਲੈ ਸਕਣਗੀਆਂ।
ਇਸ ਤੋ ਇਲਾਵਾ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਨਮਾਇੰਦਿਆਂ ਪੰਚ, ਸਰਪੰਚ, ਪੰਚਾਇਤ ਸੰਮਤੀ ਤੇ ਜਿਲ੍ਹਾ ਪ੫ੀਸ਼ਦਾਂ ਦੇ ਮੈਂਬਰਾਂ ਲਈ ਰੱਸਾਕੱਸ਼ੀ ਦਾ ਮੁਕਾਬਲਾ ਵੀ ਕਰਵਾਇਆ ਜਾਏਗਾ। ਇਹ ਖੇਡ ਮੁਕਾਬਲੇ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਚੇਅਰਮੈਨ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਮੈਂਬਰ, ਸਕੱਤਰ ਜਿਲ੍ਹਾ ਪ੫ੀਸ਼ਦ ਮੈਂਬਰ, ਜਿਲ੍ਹਾ ਸਪੋਰਟਸ ਅਫਸਰ ਮੈਂਬਰ, ਜ਼ਿਲ੍ਹਾ ਸਿਖਿਆ ਅਫਸਰ ਮੈਂਬਰ, ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮੈਂਬਰ ਕਮੇਟੀ ਦਾ ਗਠਨ ਕੀਤਾ ਗਿਆ।