ਅਨਮੋਲ ਸਿੰਘ ਚਾਹਲ, ਫਿਲੌਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਲੌਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਪਿ੍ਰੰਸੀਪਲ ਪ੍ਰੇਮ ਕੁਮਾਰ, ਸਮਾਜ ਸੇਵਕ ਸੇਵਾ ਸਿੰਘ, ਰਾਸ਼ਟਰੀ ਪੱਧਰ ਦੇ ਵੇਟ ਲਿਫਟਰ ਕੁਲਵਿੰਦਰਜੀਤ ਚੰਦੜ੍ਹ ਯੂਐਸਏ ਹਾਜਰ ਰਹੇ। ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਵਲੋਂ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਦੇ ਨਾਲ ਨਾਲ ਸੇਧ ਭਰਪੂਰ ਕੋਰਿਉਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਪਿ੍ਰੰਸੀਪਲ ਪ੍ਰੇਮ ਕੁਮਾਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖਿਆ ਦੇ ਖੇਤਰ ਵਿਚ ਅਜਿਹੀ ਮਿਸਾਲ ਪੈਦਾ ਕਰਨ ਕਿ ਇਲਾਕੇ ਦਾ ਨਾਂ ਦੁਨੀਆਂ ਭਰ 'ਚ ਰੋਸ਼ਨ ਕੀਤਾ ਜਾ ਸਕੇ। ਇਸ ਮੌਕੇਕੌਮੀ ਪੱਧਰ ਦੇ ਵੇਟ ਲਿਫਟਰ ਕੁਲਵਿੰਦਰਜੀਤ ਚੰਦੜ੍ਹ ਨੇ ਕਿਹਾ ਚੰਗੀ ਸਿਹਤ ਨਿਰੋਗ ਜੀਵਨ ਦੀ ਨਿਸ਼ਾਨੀ ਹੈ ਇਸ ਲਈ ਹਰ ਵਿਦਿਆਰਥੀ ਨੂੰ ਵਿੱਦਿਆ ਦੇ ਨਾਲ ਨਾਲ ਖੇਡਾਂ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਦੇਸ਼ ਦੀ ਜਵਾਨੀ ਨੂੰ ਬਚਾਇਆ ਜਾ ਸਕੇ।
ਸਮਾਗਮ ਦੇ ਅੰਤ 'ਚ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਮਾਸਟਰ ਰਾਜਵੰਤ ਸਿੰਘ, ਦੀਪਕ ਸੱਲਣ, ਪਿਆਰਾ ਸਿੰਘ, ਅਮਰਜੀਤ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਕੌਰ, ਤਰੁਨਾ ਭੱਲਾ, ਬਲਦੇਵ ਜੋਹਲ, ਮਲਕੀਤ ਸਿੰਘ, ਸਿਮਰਜੀਤ ਸਿੰਘ, ਮੰਗਲ ਸਿੰਘ, ਸਕੂਲ ਸਟਾਫ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।