ਆਜ਼ਾਦ, ਸ਼ਾਹਕੋਟ/ਮਲਸੀਆਂ : ਨਿਰੋਗ ਯੋਗ ਸੰਸਥਾ ਸ਼ਾਹਕੋਟ ਵੱਲੋਂ ਠਾਕੁਰ ਦੁਆਰਾ ਦਿਵਿਆ ਯੋਗ ਆਸ਼ਰਮ ਨਵਾਂ ਕਿਲ੍ਹਾ ਰੋਡ ਸ਼ਾਹਕੋਟ ਵਿਖੇ 14 ਫਰਵਰੀ ਦਿਨ ਐਤਵਾਰ ਬਸੰਤ ਪੰਚਮੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸੰਸਥਾ ਦੇ ਸਰਪਰਸਤ ਦੇਵ ਰਾਜ ਸ਼ਰਮਾ ਤੇ ਪ੍ਰਧਾਨ ਰਤਨ ਸਿੰਘ ਰੱਖੜਾ ਨੇ ਦੱਸਿਆ ਇਸ ਮੌਕੇ ਸਵੇਰੇ 9 ਤੋਂ 11 ਵਜੇ ਤਕ 8 ਤੋਂ 15 ਸਾਲ ਦੇ ਬੱਚਿਆਂ ਵਿਚਾਲੇ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ 'ਚ ਬੱਚਿਆਂ ਨੂੰ ਪਤੰਗ ਤੇ ਡੋਰ ਵੀ ਸੰਸਥਾ ਵੱਲੋਂ ਮੁਫ਼ਤ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਪਤੰਗਬਾਜ਼ੀ 'ਚ ਜੇਤੂ ਬੱਚਿਆਂ ਨੂੰ ਸੰਸਥਾ ਵੱਲੋਂ ਇਨਾਮ ਭੇਟ ਕਰਕੇ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਜਿਹੜੇ ਬੱਚਿਆਂ ਨੇ ਪਤੰਗਬਾਜੀ ਮੁਕਾਬਲੇ 'ਚ ਭਾਗ ਲੈਣਾ ਹੈ, ਉਹ ਸਮੇਂ ਸਿਰ ਪਹੁੰਚ ਜਾਣ। ਇਸ ਮੌਕੇ ਸੈਕਟਰੀ ਰਮੇਸ਼ ਅਗਰਵਾਲ, ਕੈਸ਼ੀਅਰ ਪਰਮਜੀਤ ਸਿੰਘ ਸੁਖੀਜਾ, ਸੰਜੀਵ ਪੁਰੀ, ਚਰਨਜੀਤ ਅਰੋੜਾ, ਸੀਤਾ ਰਾਮ ਠਾਕੁਰ, ਜਗਦੀਸ਼ ਗੋਇਲ, ਹਰਪਾਲ ਮੈਸਨ, ਧਰਮਿੰਦਰ ਸੋਬਤੀ (ਸਾਰੇ) ਮੈਂਬਰ ਹਾਜ਼ਰ ਸਨ।