ਜੇਐਨਐਨ, ਫਗਵਾੜਾ : ਮੁਹੱਲਾ ਕੌਲਸਰ ਫਗਵਾੜਾ 'ਚ ਖੇਤਾਂ 'ਚ ਇਕ ਖੂਹ 'ਚ ਸ਼ੱਕੀ ਹਾਲਾਤ 'ਚ ਇਕ ਵਿਅਕਤੀ ਡਿੱਗ ਗਿਆ। ਇਸ ਸਬੰਧੀ ਮਨਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਮੁਹੱਲਾ ਕੌਲਸਰ ਨੇ ਦੱਸਿਆ ਕਿ ਖੇਤਾਂ 'ਚ ਕੰਮ ਕਰਨ ਵਾਲੇ ਪਵਨ ਖਾਨ ਨੇ ਉਸਨੂੰ ਸੂਚਿਤ ਕੀਤਾ ਕਿ ਇਕ ਵਿਅਕਤੀ ਖੂਹ 'ਚ ਡਿੱਗਿਆ ਹੋਇਆ ਹੈ, ਜਿਸਦਾ ਮੋਬਾਈਲ ਵੱਜ ਰਿਹਾ ਹੈ, ਉਪਰੰਤ ਫਗਵਾੜਾ ਪੁਲਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਐਸਪੀ ਫਗਵਾੜਾ ਅਸ਼ਵਨੀ ਕੁਮਾਰ, ਐਸਐਚਓ ਥਾਣਾ ਸਿਟੀ ਰਮਨਦੀਪ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਮੁਹੱਲਾ ਵਾਸੀਆਂ ਦੀ ਮਦਦ ਨਾਲ ਖੂਹ 'ਚ ਡਿੱਗੇ ਵਿਅਕਤੀ ਨੂੰ ਜਿਉਂਦਾ ਬਾਹਰ ਕੱਿਢਆ ਤੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਵਿਅਕਤੀ ਦੀ ਮੌਤ ਹੋ ਗਈ। ਥਾਣਾ ਸਦਰ ਫਗਵਾੜਾ ਦੇ ਏਐਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੀ ਪਛਾਣ ਲਾਲ ਬਾਬੂ ਪੁੱਤਰ ਰਘੂਨਾਥ ਵਾਸੀ ਮਾਡਲ ਟਾਊਨ ਫਗਵਾੜਾ ਦੇ ਤੌਰ 'ਤੇ ਹੋਈ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
↧