ਪੱਤਰ ਪ੫ੇਰਕ, ਗੁਰਾਇਆ : ਟੈਂਪੂ ਯੂਨੀਅਨ ਦਾਣਾ ਮੰਡੀ ਗੁਰਾਇਆ ਵਿਖੇ ਸੈਮੀਨਾਰ ਕਰਵਾਇਆ ਗਿਆ।¢ਇਸ ਸੈਮੀਨਾਰ 'ਚ ਸਾਂਝ ਕੇਂਦਰ ਗੁਰਾਇਆ ਵੱਲੋਂ ਜੋੋ ਲੋਕਾਂ ਨੂੰ ਸੁਵਿਧਾਵਾਂ ਬਾਰੇ ਏਐਸਆਈ ਰਮੇਸ਼ ਕੁਮਾਰ ਇੰਚਾਰਜ ਪੁਲਸ ਸਟੇਸ਼ਨ ਸਾਂਝ ਕੇਂਦਰ ਗੁਰਾਇਆ, ਸਿਪਾਹੀ ਓਂਕਾਰ ਚੰਦ, ਕਮੇਟੀ ਮੈਂਬਰ ਰਜਨੀਸ਼ ਕੁਮਾਰ, ਸੰਜੀਵ ਕੁਮਾਰ ਹੀਰ, ਗੁਰਮੀਤ ਸਿੰਘ ਬਾਬਾ ਤੇ ਸੁਦੇਸ਼ ਕੁਮਾਰ ਬਿੱਲਾ ਵੱਲੋਂ ਯੂਨੀਅਨ 'ਚ ਇਕੱਤਰ ਹੋਏ ਪਤਵੰਤਿਆਂ ਨੂੰ ਜਾਣੂ ਕਰਵਾਇਆ।
ਇਨ੍ਹਾਂ ਸੇਵਾਵਾਂ ਸਬੰਧੀ ਤੇ ਨਸ਼ਿਆਂ ਮਾੜੇ ਪ੫ਭਾਵਾਂ ਸਬੰਧੀ ਸਾਰੀ ਯੂਨੀਅਨ 'ਚ ਪੈਂਫਲੈਟ ਵੰਡੇ ਗਏ। ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਤੋਂ ਆਏ ਡਾਕਟਰ ਸਹਿਬਾਨ ਵੱਲੋ ਨਸ਼ਿਆਂ ਦੇ ਮਾੜੇ ਪ੫ਭਾਵਾਂ ਬਾਰੇ, ਨਸ਼ਿਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ, ਸਾਮਾਜਿਕ ਬੁਰਾਈਆਂ ਨੰੂ ਰੋਕਣ ਸਬੰਧੀ, ਭਰੂਣ ਹੱਤਿਆ ਰੋਕਣ ਤੇ ਅੌਰਤਾਂ ਦੇ ਹੱਕਾਂ ਬਾਰੇ ਜਾਣਕਾਰੀ ਦਿੱਤੀ।