ਆਜ਼ਾਦ, ਸ਼ਾਹਕੋਟ/ਮਲਸੀਆਂ : ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਮੁੱਖ ਪ੍ਰਬੰਧਕ ਰਾਮ ਮੂਰਤੀ ਦੀ ਅਗਵਾਈ ਤੇ ਪਿ੍ਰੰਸੀਪਲ ਮਧੂ ਗਾਂਧੀ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਦੇ ਵਿਦਿਆਰਥੀਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਡਾ. ਪ੍ਰਵੀਨ ਬੇਰੀ, ਵਾਈਸ ਚੇਅਰਮੈਨ ਡਾ. ਸੀਮਾ ਬੇਰੀ ਤੇ ਲਤਾ ਰਾਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੁਕਾਬਲੇ ਨੂੰ ਤਿੰਨ ਗਰੁੱਪ 'ਚ ਕਰਵਾਇਆ ਗਿਆ, ਜਿਸ ਦਾ ਵਿਸ਼ਾ ਵਾਤਾਵਰਨ ਸੰਭਾਲ ਨਾਲ ਸਬੰਧਤ ਸੀ। ਇਸ ਮੁਕਾਬਲੇ ਵਿੱਚ ਪਹਿਲੇ ਗਰੁੱਪ ਵਿੱਚ 3 ਤੋਂ 6 ਸਾਲ , ਦੂਸਰੇ ਗਰੁੱਪ 'ਚ 7 ਤੋਂ 10 ਸਾਲ ਤੇ ਤੀਸਰੇ ਗਰੁੱਪ 'ਚ 11 ਤੋਂ 13 ਸਾਲ ਤਕ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ। ਮੁਕਾਬਲੇ ਦੌਰਾਨ ਬੱਚਿਆਂ ਨੇ ਬਹੁਤ ਹੀ ਸੁੰਦਰ ਪੋਸਟਰ ਤਿਆਰ ਕੀਤੇ, ਜਿਨ੍ਹਾਂ ਵਿੱਚੋਂ ਕੁਦਰਤੀ ਸੁੰਦਰਤਾਂ ਸਾਫ਼ ਝਲਕ ਰਹੀ ਸੀ। ਗਰੁੱਪ ਵਾਰ ਕਰਵਾਏ ਗਏ ਇਸ ਮੁਕਾਬਲੇ 'ਚ ਗਰੁੱਪ-ਏ 'ਚੋ ਜੰਨਤ, ਗਰੁੱਪ-ਬੀ 'ਚੋ ਪ੍ਰਾਚੀ ਤੇ ਗਰੁੱਪ-ਸੀ 'ਚੋ ਵਿਸ਼ਾਲੀ ਗੁਪਤਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਪਿ੍ਰੰਸੀਪਲ ਮਧੂ ਗਾਂਧੀ ਨੇ ਕਿਹਾ ਮੁਕਾਬਲੇ ਕਰਵਾਉਣ ਦਾ ਮੁੱਖ ਉਦੇਸ਼ ਵਿਦਿਾਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਵਿਦਿਆਰਥੀ ਵਾਤਾਵਰਨ ਦੀ ਸੰਭਾਲ 'ਚ ਆਪਣਾ ਯੋਗਦਾਨ ਪਾ ਸਕਣ।
ਇਸ ਮੌਕੇ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਡਾ. ਪ੍ਰਵੀਨ ਬੇਰੀ, ਵਾਈਸ ਚੇਅਰਮੈਨ ਡਾ. ਸੀਮਾ ਬੇਰੀ ਤੇ ਲਤਾ ਰਾਣੀ ਨੇ ਹਰੇਕ ਗਰੁੱਪ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 2-2 ਹਜ਼ਾਰ ਰੁਪਏ ਨਕਦ ਤੇ ਸਰਟੀਫਿਕੇਟ ਭੇਟ ਕਰਕੇ ਸਨਮਾਨਤ ਕੀਤਾ, ਜਦਕਿ ਮੁਕਾਬਲੇ 'ਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਨਿਸ਼ਚਿਤ ਇਨਾਮ ਦਿੱਤੇ ਗਏ। ਅਖ਼ੀਰ 'ਚ ਚੇਅਰਮੈਨ ਡਾ. ਪ੍ਰਵੀਨ ਬੇਰੀ ਨੇ ਜੇਤੂ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਜਨਰਲ ਮੈਨੇਜਰ ਸਚਿਨ ਸਾਹਨੀ, ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।