ਆਜ਼ਾਦ, ਸ਼ਾਹਕੋਟ/ਮਲਸੀਆਂ : ਆਮ ਆਦਮੀ ਪਾਰਟੀ ਵੱਲੋਂ ਚਲਾਈ 'ਪਰਿਵਾਰ ਜੋੜੋ' ਮੁਹਿੰਮ ਨੂੰ ਦੇਸ਼ ਭਰ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ 'ਚ ਲੋਕ ਪਾਰਟੀਆਂ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹੋਕੇ ਪਾਰਟੀ ਨਾਲ ਜੱੁੜ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਆਪ' ਦੇ ਯੂਥ ਵਿੰਗ ਸੂਬਾ ਸਕੱਤਰ ਸੁਖਦੀਪ ਸਿੰਘ ਅੱਪਰਾ ਨੇ ਵਿਧਾਨ ਸਭਾ ਹਲਕਾ ਸ਼ਾਹਕੋਟ 'ਚ ਚਲਾਈ ਜਾ ਗਈ 'ਪਰਿਵਾਰ ਜੋੜੋ' ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾ ਪਾਰਟੀ ਦੇ ਸਰਗਰਮ ਵਰਕਰ ਜਸਪਾਲ ਸਿੰਘ ਮਿਗਲਾਨੀ ਦੇ ਗ੍ਰਹਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਚੋਣ ਅਕਾਲੀ-ਭਾਜਪਾ ਸਰਕਾਰ ਨੂੰ ਚਲਦਾ ਕਰਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ਕਿਉਂਕਿ ਸੂਬੇ 'ਚ ਰਾਜ ਕਰ ਰਹੀਆਂ ਸਰਕਾਰਾਂ ਵੱਲੋਂ ਚੋਣਾਂ ਦੇ ਸਮੇਂ ਵੋਟਾਂ ਬਟੋਰਨ ਲਈ ਵਿਕਾਸ ਕਰਨ ਦੇ ਵਾਅਦੇ ਕੀਤੇ ਗਏ, ਪਰ ਉਹ ਵਾਅਦੇ ਲਾਰੇ ਹੀ ਸਾਬਤ ਹੋ ਰਹੇ ਹਨ। ਨੌਜਵਾਨਾਂ ਨੂੰ ਬੇਰੁਜ਼ਗਾਰ ਰੱਖ ਨਸ਼ਿਆਂ ਦੇ ਲੜ ਲਾ ਕੇ ਮਾੜੇ ਕੰਮਾਂ ਲਈ ਮਜ਼ਬੂਰ ਕੀਤਾ। ਪਰ ਹੁਣ ਸੂਬੇ ਦੇ ਲੋਕ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਜਾਣੂ ਹੋ ਗਏ ਹਨ ਤੇ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਪੰਜਾਬ 'ਚ 'ਆਪ' ਦੀ ਸਰਕਾਰ ਬਣਦਿਆਂ ਹੀ ਬੇਰੁਜ਼ਗਾਰੀ, ਭਿ੍ਰਸ਼ਟਾਚਾਰ, ਨਸ਼ਿਆਂ ਤੇ ਸਮਾਜਿਕ ਬੁਰਾਈਆਂ ਨੂੰ ਪਹਿਲ ਦੇ ਅਧਾਰ 'ਤੇ ਖਤਮ ਕੀਤਾ ਜਾਵੇਗਾ ਤੇ ਚੰਗੇ 'ਤੇ ਨਿਰੋਏ ਸਮਾਜ ਦੀ ਸਿਰਜਣਾ ਕੀਤੀ ਜਾਵੇਗੀ।
ਉਪਰੰਤ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਸ਼ਾਹਕੋਟ ਤੋਂ ਸ਼ੁਰੂ ਕੀਤੀ 'ਪਰਿਵਾਰ ਜੋੜੋ' ਮੁਹਿੰਮ ਦੌਰਾਨ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਮਿਗਲਾਨੀ, ਯੂਥ ਆਗੂ ਵਿਪੁਲ ਪੁਰੀ, ਨਵਤੇਜ ਸਿੰਘ ਚੱਕ ਚੇਲਾ, ਸੁਰਜੀਤ ਸਿੰਘ ਪਿੱਪਲੀ, ਸੁਖਵਿੰਦਰ ਸਿੰਘ ਪਿੱਪਲੀ, ਸੁਖਚੈਨ ਸਿੰਘ ਲੋਹੀਆ, ਸੁਖਦੇਵ ਸਿੰਘ ਸ਼ਾਹਕੋਟ, ਸੁਖਦੀਪ ਸਿੰਘ ਸ਼ਾਹਕੋਟ, ਸ਼ਿੰਦਰਪਾਲ ਸਿੰਘ ਕੰਨੀਆ ਆਦਿ ਹਾਜ਼ਰ ਸਨ।