Quantcast
Channel: Punjabi News -punjabi.jagran.com
Viewing all articles
Browse latest Browse all 43997

ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਦੋ ਭਾਈਚਾਰਿਆਂ 'ਚ ਮਾਹੌਲ ਗਰਮਾਇਆ

$
0
0

ਮਨਜਿੰਦਰ, ਬਿਲਗਾ : ਨੇੜਲੇ ਪਿੰਡ ਸੰਗੋਵਾਲ ਵਿਖੇ ਸ੫ੀ ਗੁਰੂ ਰਵਿਦਾਸ ਜੀ ਦਾ ਪ੫ਕਾਸ਼ ਉਤਸਵ ਮਨਾਉਣ ਸਬੰਧੀ ਦਲਿਤ ਭਾਈਚਾਰੇ ਦਾ ਆਪਸ 'ਚ ਟਕਰਾ ਹੋਣ ਤੋਂ ਬਚ ਗਿਆ ਮਿਲੀ ਜਾਣਕਾਰੀ ਮੁਤਾਬਕ ਸ੫ੀ ਗੁਰੂ ਰਵਿਦਾਸ ਪ੫ਬੰਧਕ ਕਮੇਟੀ ਪਿੰਡ ਸੰਗੋਵਾਲ ਵੱਲੋਂ ਸ੫ੀ ਗੁਰੂ ਰਵਿਦਾਸ ਜੀ ਦੇ ਪ੫ਕਾਸ਼ ਪੁਰਬ ਸਬੰਧੀ ਪ੫ਭਾਤ ਫੇਰੀ ਸਜਾਈ ਜਾ ਰਹੀ ਸੀ ਕਿ ਬਾਲਮੀਕਿ ਭਾਈਚਾਰੇ ਨੇ ਉਨ੍ਹਾਂ ਨੂੰ ਪ੫ਭਾਤ ਫੇਰੀਆਂ ਤੇ ਪ੫ਕਾਸ਼ ਉਤਸਵ ਨਾ ਮਨਾਉਣ ਦੀਆਂ ਧਮਕੀਆਂ ਦੇਣ ਲੱਗੇ।

ਇਹ ਘਟਨਾ ਦੇ ਵਾਪਰ ਦੇ ਨਾਲ ਹੀ ਰਵਿਦਾਸ ਭਾਈਚਾਰਾ ਪਿੰਡ ਸੰਗੋਵਾਲ ਵਿਖੇ ਇਕੱਠਾ ਹੋਣਾ ਸ਼ੁਰੂ ਹੋ ਗਿਆ। ਮਾਹੌਲ ਖ਼ਰਾਬ ਹੁੰਦਿਆਂ ਦੇਖ ਵੱਡੀ ਗਿਣਤੀ 'ਚ ਪੁਲਸ ਫੋਰਸ ਤੇ ਪ੫ਸ਼ਾਨਿਕ ਅਧਿਕਾਰੀ ਪੁੱਜ ਗਏ। ਇਸ ਮੌਕੇ ਨਕੋਦਰ ਦੇ ਡੀਐਸਪੀ ਬਲਕਾਰ ਸਿੰਘ, ਐਸਡੀਐਮ ਫਿਲੌਰ ਕੇਵਲ ਸਿੰਘ ਐਸਐਚਓ ਬਿਲਗਾ ਨੇ ਦੋਵਾਂ ਧਿਰਾਂ ਦੀ ਗੱਲਬਾਤ ਸੁਣੀ। ਜਿਸ ਤੇ ਰਵਿਦਾਸ ਭਾਈਚਾਰੇ ਨੇ ਦੱਸਿਆ ਕਿ ਜਦੋਂ ਸਵੇਰੇ ਰਵਿਦਾਸ ਧਰਮਸ਼ਾਲਾ ਤੋਂ ਪ੫ਭਾਤ ਫੇਰੀ ਕੱਢਣ ਲੱਗੇ ਤਾਂ ਵਾਲਮੀਕ ਭਾਈਚਾਰੇ ਨੇ ਪ੫ਭਾਤ ਫੇਰੀ ਰੋਕ ਲਈ ਤੇ ਗੁਰਪੁਰਬ ਨਾ ਮਨਾਉਣ ਦੀਆਂ ਧਮਕੀਆਂ ਦਿੱਤੀਆਂ। ਜਦਕਿ ਭਗਵਾਨ ਵਾਲਮੀਕਿ ਦਾ ਵੱਖ ਮੰਦਰ ਉਸਾਰੀ ਅਧੀਨ ਹੈ। ਉਨ੍ਹਾਂ ਕਿਹਾ ਇਹ ਧਰਮਸ਼ਾਲਾ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਹੈ। ਕਿਉਂਕਿ ਇਸ ਤੇ ਸਰਕਾਰ ਵੱਲੋਂ ਜੋ ਗ੫ਾਂਟਾਂ ਆਈਆਂ ਹਨ ਗੁਰੂ ਰਵਿਦਾਸ ਪ੫ਬੰਧਕ ਕਮੇਟੀ ਨੂੰ ਹੀ ਆਈਆਂ ਹਨ।

ਪ੫ਸ਼ਾਸ਼ਨ ਵਲੋਂ ਇਸ ਝਗੜੇ ਨੂੰ ਨਿਪਟਾਉਣ ਲਈ ਰਵਿਦਾਸ ਭਾਈਚਾਰੇ ਅਤੇ ਭਗਵਾਨ ਵਾਲਮੀਕ ਭਾਈਚਾਰੇ ਵੱਲੋਂ 6 ਮੈਂਬਰੀ ਸਾਂਝੀ ਕਮੇਟੀ ਬਣਾਈ ਤੇ ਫੈਸਲਾ ਕੀਤਾ ਕਿ ਦੋਵੇ ਹੀ ਧਿਰਾਂ ਇਸ ਧਰਮਸਾਲਾ ਦੀ ਵਰਤੋਂ ਕਰਨਗੀਆਂ। ਇਸ 'ਤੇ ਦੋਵੇਂ ਧਿਰਾਂ ਸਹਿਮਤ ਹੋ ਗਈਆਂ ਤੇ ਟਕਰਾਅ ਹੋਣ ਤੋਂ ਬੱਚ ਗਿਆ। ਇਸ ਫੈਸਲੇ 'ਚ ਪ੫ਸ਼ਾਸਨ ਤੋਂ ਇਲਾਵਾ ਪਿੰਡ ਸੰਗੋਵਾਲ ਦੇ ਅਕਾਲੀ ਆਗੂ ਮਨਪ੫ੀਤ ਸਿੰਘ ਤੇ ਸ੫ੀ ਗੁਰੂ ਰਵਿਦਾਸ ਸੈਨਾ ਪੰਜਾਬ ਦਾ ਅਹਿਮ ਰੋਲ ਰਿਹਾ। ਇਸ ਮੌਕੇ ਮਨਪ੫ੀਤ ਸਿੰਘ ਨੇ ਵਾਲਮੀਕ ਭਾਈਚਾਰੇ ਨੂੰ ਵਿਸ਼ਵਾਸ਼ ਦਵਾਇਆ ਸਰਕਾਰੀ ਗ੫ਾਂਟ ਨਾਲ ਭਗਵਾਨ ਵਾਲਮੀਕਿ ਮੰਦਰ ਦੀ ਬਾਕੀ ਉਸਾਰੀ ਵੀ ਛੇਤੀ ਮੁਕੰਮਲ ਕਰਵਾ ਦਿੱਤੀ ਜਾਵੇਗੀ।

ਇਸ ਮੌਕੇ ਕਮਲਜੀਤ, ਮੱਖਣ, ਪਰਮਜੀਤ ਤੇ ਰਵਿਦਾਸ ਭਾਈਚਾਰੇ ਵੱਲੋਂ ਪਰਮਿੰਦਰ, ਕੁਲਦੀਪ, ਜਸਵੀਰ ਤੋਂ ਇਲਾਵਾ ਸ੫ੀ ਗੁਰੂ ਰਵਿਦਾਸ ਸੈਨਾ ਪੰਜਾਬ ਦੇ ਪ੫ਧਾਨ ਦਿਲਾਵਰ ਸਿੰਘ, ਮੀਤ ਪ੫ਧਾਨ ਹਰਭਜਨ ਸਿੰਘ, ਜ਼ਿਲ੍ਹਾ ਪ੫ਧਾਨ ਪਵਨ ਅੌਜਲਾ ਤੇ ਜ਼ਿਲ੍ਹਾ ਮੀਤ ਪ੫ਧਾਨ ਜਗਦੀਸ਼ ਮੱਲਣ ਹਾਜ਼ਰ ਸਨ।


Viewing all articles
Browse latest Browse all 43997


<script src="https://jsc.adskeeper.com/r/s/rssing.com.1596347.js" async> </script>