ਸਟਾਫ ਰਿਪੋਰਟਰ, ਮੋਗਾ : ਭਾਰਤੀਯ ਵਾਲਮੀਕਿ ਸਭਾ ਪੰਜਾਬ ਰਜਿਸਟਰਡ ਦੇ ਸੂਬਾ ਪ੫ਧਾਨ ਕਰਮਚੰਦ ਚਿੰਡਾਲੀਆ ਨੇ ਦੱਸਿਆ ਕਿ ਵਿਧਾਨ ਸਭਾ ਪੰਜਾਬ ਦੀਆਂ 117 ਸੀਟਾਂ 'ਚੋਂ ਅਨੁਸੂਚਿਤ ਜਾਤੀ ਦੇ ਕੋਟੇ ਮੁਤਾਬਿਕ 25 ਪ੫ਤੀਸ਼ਤ ਸੀਟਾਂ 'ਚੋਂ ਰੱਖੀਆਂ 12.5 ਪ੫ਤੀਸ਼ਤ ਸੀਟਾਂ ਵਾਲਮੀਕਿ ਮਜ਼੍ਹਬੀ ਸਮਾਜ ਦੀਆਂ ਹਨ, ਜਿਸ ਮੁਤਾਬਿਕ 17 ਸੀਟਾਂ ਬਣਦੀਆਂ ਹਨ। ਇਸ ਮਸਲੇ ਨੂੰ ਕਾਂਗਰਸ ਪਾਰਟੀ ਪੰਜਾਬ ਤੇ ਹਾਈ ਕਮਾਨ ਦਿੱਲੀ ਨੂੰ ਵੀ ਲਿਖਤੀ ਰੂਪ 'ਚ ਦਿੱਤਾ ਗਿਆ ਹੈ। ਇਸ ਸਬੰਧੀ ਕਰਨੈਲ ਸਿੰਘ ਸਹੋਤਾ ਜੋ ਰਾਸ਼ਟਰੀਯ ਭਾਰਤੀਯ ਵਾਲਮੀਕਿ ਸਭਾ ਦੇ ਪ੫ਧਾਨ ਹਨ, ਵੱਲੋਂ ਵੀ ਚੋਣ ਕਮਿਸ਼ਨਰ ਦਿੱਲੀ ਤੇ ਪੰਜਾਬ ਨੂੰ ਵੀ ਇਕ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਜੋ 34 ਸੀਟਾਂ 'ਚੋਂ 17 ਵਾਲਮੀਕਿ ਮਜ੍ਹਬੀ ਸਮਾਜ ਦੀਆਂ ਬਣਦੀਆਂ ਹਨ, ਨੂੰ ਹੀ ਦਿੱਤੀਆਂ ਜਾਣ। ਇਸ ਮੌਕੇ ਹਰਬੰਸ ਸਾਗਰ ਮੀਤ ਪ੫ਧਾਨ ਪੰਜਾਬ ਵਾਲਮੀਕਿ ਸਭਾ ਪੰਜਾਬ, ਚੇਅਰਮੈਨ ਮਦਨ ਲਾਲ ਬੋਹਤ ਮੋਗਾ, ਭਗਤ ਰਾਮ ਨਿਹਾਲ ਸਿੰਘ ਵਾਲਾ, ਮਨਜੀਤ ਸਿੰਘ ਲਧਾਈਕੇ, ਰਮਨ ਕੁਮਾਰ ਕੋਟ-ਈਸੇ-ਖਾਂ, ਜਗਸੀਰ ਸਿੰਘ ਐਮ ਬਾਘਾਪੁਰਾਣਾ, ਕਨ੍ਹਈਆਂ ਲਾਲ ਚਿੰਡਾਲੀਆ, ਰਘੁਬੀਰ ਰਾਜ ਕੁਮਾਰ ਚੌਧਰੀ ਬਾਘਾਪੁਰਾਣਾ, ਵਾਲਮੀਕਿ ਖਾਲਸਾ ਦਲ ਦੇ ਪ੫ਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਅਮਰ ਸਿੰਘ ਮੋਗਾ ਆਦਿ ਹਾਜ਼ਰ ਸਨ।
↧