ਹਰਵਿੰਦਰ ਸਿੰਘ ਭੂੰਗਰਨੀ, ਮੇਹਟੀਆਣਾ : ਜਥੇਦਾਰ ਗੁਰਮੇਲ ਸਿੰਘ ਬੱਡੋਂ ਪ੍ਰਧਾਨ ਸੰਤ ਬਾਬਾ ਨਿਧਾਨ ਸਿੰਘ ਸੇਵਾ ਸੁਸਾਇਟੀ ਤੇ ਇਤਿਹਾਸਕ ਗੁਰਦੁਆਰਾ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਬੱਡੋਂ ਦੇ ਸਾਬਕਾ ਪ੍ਰਧਾਨ ਬੀਤੀ ਦਿਨੀਂ ਅਕਾਲ ਚਲਾਣਾ ਕਰਨ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਥੇਦਾਰ ਗੁਰਮੇਲ ਸਿੰਘ ਬੱਡੋਂ ਦਾ ਪਿੰਡ ਬੱਡੋ ਵਿਖੇ ਸ਼ਮਸ਼ਾਨਘਾਟ 'ਚ ਸੇਜਲ ਅੱਖਾਂ ਨਾਲ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਜਥੇਦਾਰ ਗੁਰਮੇਲ ਸਿੰਘ ਬੱਡੋਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਗੁਰਦੁਆਰਾ ਸਿੰਘ ਸਭਾ ਪਿੰਡ ਮਕਸੂਦਾ ਜਲੰਧਰ ਵਿਖੇ 19 ਫਰਵਰੀ ਨੂੰ 12 ਤਂੋ 2 ਵਜੇ ਤੱਕ ਅੰਮਿਤ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਵੇਗਾ। ਇਸ ਮੌਕੇ ਮਾਲਵਾ, ਮਾਝਾ, ਦੋਆਬਾ ਤੋਂ ਰਾਜਨਿਤਕ, ਸਮਾਜ ਸੰਸਥਾ, ਸੰਤ ਸਮਾਜ, ਪੱਤਰਕਾਰ ਭਾਈਚਾਰਾ, ਧਾਰਮਿਕ ਜਥੇਬੰਦਿਆਂ ਤੇ ਸਿਆਸੀ ਲੀਡਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਦੋਆਬਾ ਰਾਜਪੂਤ ਭਾਈਚਾਰਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਭਾਮ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਥੇਦਾਰ ਗੁਰਮੇਲ ਸਿੰਘ ਬੱਡੋਂ ਬੁਹਤ ਨੇਕ ਦਿਲ, ਮਿੱਠ ਬੋਲੜੇ, ਮਿਲਣਸਾਰ ਸੱਜਣ ਸਨ। ਉਨ੍ਹਾਂ ਕਿਹਾ ਕਿ ਜਥੇਦਾਰ ਗੁਰਮੇਲ ਸਿੰਘ ਬੱਡੋਂ ਦੇ ਆਚਨਕ ਅਕਾਲ ਚਲਾਣਾ ਕਰਨ ਤੇ ਜਿੱਥੇ ਸਮਾਜ ਤੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਬੁਹਤ ਵੱਡਾ ਘਾਟਾ ਪਾਇਆ ਹੈ। ਇਸ ਮੌਕੇ ਦੁੱਖ ਦੀ ਘੜੀ ਵਿਚ ਸੁਰਿੰਦਰ ਸਿੰਘ ਜਲੰਧਰ, ਕੁਲਵਰਨ ਸਿੰਘ, ਜਥੇਦਾਰ ਜੋਗਾ ਸਿੰਘ ਬੱਡੋਂ, ਸਰਪੰਚ ਬਲਵੀਰ ਸਿੰਘ, ਹਰਵਿੰਦਰ ਸਿੰਘ ਸਾਬਕਾ ਸਰਪੰਚ, ਅਮਨਦੀਪ ਸਿੰਘ ਪੰਚ, ਜਥੇਦਾਰ ਬਿਬੇਕ ਸਿੰਘ, ਪਿਆਰਾ ਸਿੰਘ, ਸੁਰਿੰਦਰ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
↧