ਹਰਵਿੰਦਰ ਸਿੰਘ ਭੂੰਗਰਨੀ, ਮੇਹਟੀਆਣਾ : ਪਿੰਡ ਰਾਜਪੁਰ ਭਾਈਆਂ ਵਿਖੇ ਮਾਂ ਅੰਬਿਕਾ ਮੰਦਰ ਦੇ ਅਸਥਾਨ 'ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਮੰਦਰ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਮੰਦਰ 'ਚ ਲੰਗਰ ਲਗਾਇਆ ਗਿਆ। ਇਸ ਮੌਕੇ ਸੀਨੀਅਰ ਸਮਾਜ ਸੇਵਕ ਅਸ਼ੋਕ ਕੁਮਾਰ ਹੁਸ਼ਿਆਰਪੁਰ ਨੇ ਵਿਸ਼ੇਸ਼ ਤੌਰ 'ਤੇ ਪੁੱਜ ਕੇ ਸ਼ਿਰਕਤ ਕੀਤੀ ਤੇ ਲੰਗਰ ਦਾ ਅਰਦਾਸ ਕਰਕੇ ਆਰੰਭਤਾ ਕੀਤੀ। ਇਸ ਮੌਕੇ ਮੰਦਰ ਮੁਖੀ ਤੇ ਪ੍ਰਧਾਨ ਰਾਜ ਕੁਮਾਰ ਟੋਨੀ ਨੇ ਸਮੂਹ ਸਹਿਯੋਗੀਆਂ ਦਾ ਲੰਗਰ ਵਿਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਇਸ ਮੌਕੇ ਮੰਦਿਰ ਪ੍ਰਧਾਨ ਰਾਜ ਕੁਮਾਰ ਟੋਨੀ, ਆਸ਼ਾ ਰਾਣੀ, ਸੁਰਜੀਤ ਸਿੰਘ ਬਿੱਲਾ, ਬਾਬਾ ਜਸਪਾਲ ਸਿੰਘ, ਬਾਬਾ ਗੁਰਦੀਪ ਸਿੰਘ, ਸਹਿਲ ਗੁਪਤਾ, ਦੀਪੂ ਗੁਪਤਾ, ਮਨਦੀਪ ਸਿੰਘ, ਕੇਵਲ ਰਾਮ, ਜਸਵੀਰ ਸਿੰਘ ਬੱਡਲਾ, ਤੇਜਪਾਲ ਸਿੰਘ, ਹੈਪੀ ਅੋਰੜਾ, ਬੀਬੀ ਅਮਰਜੀਤ ਕੌਰ, ਬੀਬੀ ਹਰਬੰਸ ਕੌਰ, ਮਹਿੰਦਰਪਾਲ ਭਾਲਠੂ, ਜਸਵਿੰਦਰ ਸਿੰਘ ਬਾਬਾ, ਬਲਵਿੰਦਰ ਸਿੰਘ, ਰਿੱਪੀ, ਸਤਨਾਮ ਸਿੰਘ, ਅਮਰਜੀਤ ਸਿੰਘ, ਸ਼ਾਮ ਲਾਲ, ਕੈਲਾਸ਼, ਹਰਦੇਵ ਸਿੰਘ, ਸੋਹਣ ਸਿੰਘ, ਫੌਜੀ ਬੱਡਲਾ, ਕਪਿਲ, ਡਾਕਟਰ ਪਰਮਜੀਤ ਸਿੰਘ ਬੱਬੂ, ਮਨਜੀਤ ਸਿੰਘ, ਮਿਸਤਰੀ ਸਰੂਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
----------
ਫੋਟੋ 105 ਪੀ -ਮਾਂ ਅੰਬਿਕਾ ਮੰਦਰ ਅਸਥਾਨ 'ਤੇ ਸਰਬੱਤ ਦੇ ਭਲੇ ਲਈ ਲੰਗਰ ਮੌਕੇ ਸੇਵਾ ਕਰਦੇ ਹੋਏ ਸੇਵਾਦਾਰ।