ਪੱਤਰ ਪ੍ਰੇਰਕ, ਅੌੜ : ਪਿੰਡ ਮਾਲੋਮਜਾਰਾ ਵਿਖੇ ਗ੍ਰਾਮ ਪੰਚਾਇਤ, ਐਨਆਰਆਈ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਸ਼ਮੀਰ ਕੌਰ ਦੇ ਗ੍ਰਹਿ ਵਿਖੇ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਯੂਕੇ ਵਲੋਂ ਮੁਫਤ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਲਖਵੀਰ ਸਿੰਘ ਯੂਕੇ ਵਲੋਂ ਕੀਤਾ ਗਿਆ। ਇਸ ਕੈਂਪ ਵਿੱਚ ਡਾ. ਰਵਿਪਾਲ ਸਿੰਘ, ਹਰੀਪਾਲ ਸਿੰਘ, ਡਾ. ਦੀਪਕ, ਡਾ. ਹਰੀਸ਼ ਪੁਰੀ, ਡਾ. ਗੀਤਿਕਾ ਨੇ ਕੈਂਸਰ ਨਾਲ ਸਬੰਧਤ ਮਰੀਜਾਂ ਦੀ ਜਾਂਚ ਕੀਤੀ। ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਵੰਡੀ ਗਈ। ਕੈਂਪ 'ਚ 400 ਕੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸਰਪੰਚ ਹਰਜਿੰਦਰ ਕੌਰ ਤੇ ਪੰਜ ਗੁਰਦਾਵਰ ਸਿੰਘ ਵਲੋਂ ਇਸ ਕੰਮ ਲਈ ਐਨਆਰਆਈਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਗਲ ਸਿੰਘ, ਸੋਹਣ ਸਿੰਘ ਪੰਚ, ਲਖਵਿੰਦਰ ਸਿੰਘ, ਸਤਿੰਦਰ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ, ਸੁਰਿੰਦਰ ਕੌਰ, ਹਰਿੰਦਰ ਕੌਰ, ਕਸ਼ਮੀਰ ਕੌਰ, ਸੋਢੀ ਸਿੰਘ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਅਵਨੇਸ਼ ਕੁਮਾਰੀ, ਹਰੀ ਸਿੰਘ, ਗਗਨ ਪ੍ਰੀਤ ਸਿੰਘ, ਸੁਰਿੰਦਰ ਕੌਰ ਆਦਿ ਹਾਜ਼ਰ ਸਨ।
16 ਐਨਐਸਆਰ 143ਪੀ- ਪਿੰਡ ਮਾਲੋਮਜਾਰਾ ਵਿਖੇ ਲਗਾਏ ਕੈਂਸਰ ਰੋਕੋ ਕੈਂਪ ਦੀਆਂ ਝਲਕੀਆਂ। ਪੰਜਾਬੀ ਜਾਗਰਣ