ਹੈਰੀ ਬੋਪਾਰਾਏ (ਰੋਮ) : 'ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਜਿਹੜੀਆਂ ਕੌਮਾਂ ਇਨ੍ਹਾਂ ਸੂਰਬੀਰ ਯੋਧਿਆਂ ਨੂੰ ਯਾਦ ਨਹੀ ਰੱਖਦੀਆਂ, ਉਹ ਕਦੇ ਵੀ ਚੜ੍ਹਦੀ ਕਲਾ ਵਲ ਨਹੀ ਜਾਂਦੀਆਂ । ਆਉ! ਅਸੀਂ ਸਾਰੇ ਰਲ਼ ਕੇ ਸ੫ੀ ਨਨਕਾਣਾ ਸਾਹਿਬ ਜੀ ਦੇ ਸ਼ਹੀਦ ਸਿੰਘਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਪ੫ਣ ਕਰੀਏ ਕਿ ਦੇਸ਼-ਕੌਮ ਦੀ ਰਾਖੀ ਲਈ ਹਰ ਸਮੇਂ ਕੁਰਬਾਨੀ ਦੇਣ ਲਈ ਤਿਆਰ ਰਹੀਏ।' ਇਹ ਸ਼ਬਦ ਭਾਈ ਮਨਜੀਤ ਸਿੰਘ ਜੱਸੋਮਜਾਰਾ ਕਮੇਟੀ ਮੈਂਬਰ ਨੇ ਗੁਰਦੁਆਰਾ ਸ੫ੀ ਗੁਰੂੁ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਰੋਮ ਇਟਲੀ (ਲਾਦੀਸਪੋਲੀ) ਮਾਸੀਮੀਨਾਂ ਵਿਖੇ ਸ੫ੀ ਨਨਕਾਣਾ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਨਾਂ ਕਿਹਾ ਕਿ ਨਨਕਾਣਾ ਸਾਹਿਬ ਜੀ ਦੇ ਇਤਿਹਾਸ ਨੂੰ ਯਾਦ ਕਰਦਿਆਂ ਜ਼ੁਲਮ ਖ਼ਿਲਾਫ਼ ਜੂਝਣ ਦਾ ਜਜ਼ਬਾ ਪੈਦਾ ਹੁੰਦਾ ਹੈ ਕਿਉਂਕਿ ਅੰਗਰੇਜਾਂ ਦੀ ਗੁਲਾਮੀ ਤੋਂ ਬਾਅਦ ਮਹੰਤਾਂ ਨੇ ਸਾਡੇ ਗੁਰਧਾਮਾਂ 'ਤੇ ਕਬਜ਼ੇ ਕੀਤੇ ਹੋਏ ਸਨ ਤੇ ਆਉਦੇ-ਜਾਂਦੇ ਰਾਹੀਆਂ 'ਤੇ ਜੁਲਮ ਕਰਦ ਸਨ। ਮਹੰਤ ਨਰੈਣ ਸਿੰਘ ਵੀ ਇਨ੍ਹਾਂ ਵਿਚੋਂ ਇਕ ਸੀ, ਜਿਨ੍ਹਾਂ ਦਾ ਵਿਰੋਧ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਜ਼ਿਲ੍ਹਾ (ਗੁਰਦਾਸਪੁਰ) ਨੇ ਕੀਤਾ ਤਾਂ ਮਹੰਤ ਨਰੈਣੂ ਨੇ ਉਨ੍ਹਾਂ ਨੂੰ ਜੰਡ ਦੇ ਦਰੱਖਤ ਨਾਲ ਬੰਨ੍ਹ ਕੇ ਸ਼ਹੀਦ ਕਰ ਦਿੱਤਾ ਤੇ ਹੋਰ ਵੀ ਕਈ ਸਿੰਘਾਂ-ਸਿੰਘਣੀਆਂ 'ਤੇ ਗੱਡੀਆਂ ਚਾੜ੍ਹ ਕੇ ਸ਼ਹੀਦ ਕਰ ਦਿੱਤਾ। ਪੂਰੀ ਦੁਨੀਆ ਵਿਚ ਉਨ੍ਹਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਂਦਾ ਹੈ। ਇਸ ਮੌਕੇ ਗੂਰਦੁਆਰਾ ਸਾਹਿਬ ਜੀ ਵਿਖੇ ਭੋਗ ਉਪਰੰਤ ਕਥਾ ਕੀਰਤਨ ਤੇ ਭਾਈ ਰਣਜੀਤ ਸਿੰਘ, ਭਾਈ ਗੁਰਜੀਤ ਸਿੰਘ ਵਲੋਂ ਸ਼ਬਦ ਗਾਇਨ ਕੀਤੇ ਗਏ ਅਤੇ ਗੂਰੁ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੋਕੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਦੇ ਮੈਂਬਰ ਅਤੇ ਸੰਗਤਾਂ ਹਾਜ਼ਰ ਸਨ ।
↧