ਪੱਤਰ ਪ੍ਰੇਰਕ, ਕਪੂਰਥਲਾ : ਦਿਵਯ ਜਯੋਤੀ ਜਾਗਿ੍ਰਤੀ ਸੰਸਥਾਨ ਸ਼ੇਖੂਪੁਰ ਵਿਖੇ ਹਫ਼ਤਾਵਾਰੀ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਾਧਵੀ ਕੇਵਲ ਭਾਰਤੀ ਨੇ ਕਿਹਾ ਕਿ ਅੱਜ ਅਨੇਕਾਂ ਲੋਕ ਭਗਤੀ ਦੇ ਮਾਰਗ 'ਤੇ ਚੱਲ ਰਹੇ ਹਨ ਪਰ ਉਹ ਅਨੇਕਾਂ ਤਰ੍ਹਾਂ ਦੇ ਕਰਮ ਕਾਂਡ ਜਾਂ ਵਹਿਮ ਭਰਮ ਹੀ ਹਨ। ਉਨ੍ਹਾਂ 'ਚ ਆਧਿਆਤਮ ਦੀ ਇਕ ਝਲਕ ਦਿਖਾਈ ਨਹੀਂ ਦਿੰਦੀ। ਅਸਲ 'ਚ ਅਧਿਆਤਮਕ ਬਣਨ ਲਈ ਇਹ ਜ਼ਰੂਰੀ ਸ਼ਰਤ ਹੈ ਕਿ ਅਸੀਂ ਅਧਿਆਤਮਿਕ ਨੂੰ ਜਾਣੀਏ ਕਿ ਅਧਿਆਤਮਕ ਕੀ ਹੈ, ਇਸਦਾ ਸਿੱਧਾ ਸਬੰਧ ਸਾਡੇ ਅੰਤਰਜਗਤ ਨਾਲ ਹੈ। ਵਿਅਕਤੀ ਨੂੰ ਅਧਿਆਤਮਕ ਬਣਨ ਲਈ ਆਪਣੀ ਇਸ ਸੱਚਾਈ ਨਾਲ ਜੁੜਨਾ ਜ਼ਰੂਰੀ ਹੈ। ਸਾਨੂੰ ਆਪਣੀ ਆਤਮਾ ਨਾਲ ਜੁੜਨਾ ਹੋਵੇਗਾ। ਸਤਿਸੰਗ 'ਚ ਸਾਧਵੀ ਤਿ੍ਰਨੈਣਾ ਭਾਰਤੀ, ਸਵਿਤਾ ਭਾਰਤੀ ਆਦਿ ਨੇ ਵੀ ਭਜਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
↧