ਦੂਜਾ ਟੈਸਟ
-ਪੈਟਿੰਸਨ ਨੇ ਤਿੰਨ ਵਿਕਟਾਂ ਹਾਸਲ ਕਰ ਕੇ ਆਸਟ੫ੇਲੀਆ ਨੂੰ ਜਿੱਤ ਲਾਗੇ ਪਹੁੰਚਾਇਆ
-ਦੂਜੀ ਪਾਰੀ ਵਿਚ ਨਿਊਜ਼ੀਲੈਂਡ ਨੇ 121 ਦੌੜਾਂ 'ਤੇ ਗੁਆਈਆਂ ਚਾਰ ਵਿਕਟਾਂ
ਯਾਈਸਟਚਰਚ (ਏਜੰਸੀ) : ਨਿਊਜ਼ੀਲੈਂਡ ਦੇ ਕਪਤਾਨ ਬ੍ਰੈਂਡਨ ਮੈਕੁਲਮ ਦੇ ਸ਼ਾਨਦਾਰ ਟੈਸਟ ਬੱਲੇਬਾਜ਼ੀ ਕੈਰੀਅਰ ਦਾ ਸੋਮਵਾਰ ਨੂੰ ਅੰਤ ਹੋ ਗਿਆ। ਮੈਕੁਲਮ ਨੇ ਆਪਣੀ ਆਖ਼ਰੀ ਪਾਰੀ ਵਿਚ 25 ਦੌੜਾਂ ਬਣਾਈਆਂ। ਮੈਚ 'ਤੇ ਆਸਟ੫ੇਲੀਆ ਟੀਮ ਨੇ ਮਜ਼ਬੂਤ ਪਕੜ ਬਣਾ ਲਈ ਹੈ। ਦੂਜੇ ਟੈਸਟ ਦੇ ਤੀਜੇ ਦਿਨ ਦੀ ਖੇਡ ਸਮਾਪਤ ਹੋਣ 'ਤੇ ਨਿਊਜ਼ੀਲੈਂਡ ਨੇ ਆਪਣੀ ਦੂਜੀ ਪਾਰੀ ਵਿਚ 121 ਦੌੜਾਂ 'ਤੇ ਚਾਰ ਵਿਕਟਾਂ ਗੁਆ ਦਿੱਤੀਆਂ ਹਨ। ਟੀਮ ਹੁਣ ਵੀ ਆਸਟ੫ੇਲੀਆ ਦੇ ਪਹਿਲੀ ਪਾਰੀ ਦੇ ਸਕੋਰ ਤੋਂ 14 ਦੌੜਾਂ ਪਿੱਛੇ ਹੈ। ਕੋਰੀ ਐਂਡਰਸਨ (9) ਦੇ ਨਾਲ ਕੇਨ ਵਿਲੀਅਮਸਨ 45 ਦੌੜਾਂ ਬਣਾ ਕੇ ਖੇਡ ਰਹੇ ਹਨ। ਜੇਮਜ਼ ਪੈਟਿੰਸਨ ਨੇ ਤਿੰਨ ਕੀਵੀ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜ ਕੇ ਆਸਟ੫ੇਲੀਆ ਨੂੰ ਜਿੱਤ ਦੇ ਲਾਗੇ ਪਹੁੰਚਾ ਦਿੱਤਾ। ਮੈਕੁਲਮ ਜਦ ਆਪਣੀ ਫੇਅਰਵੈੱਲ ਪਾਰੀ ਖੇਡਣ ਲਈ ਮੈਦਾਨ 'ਤੇ ਉਤਰੇ ਤਾਂ ਉਸ ਸਮੇਂ ਟੀਮ ਦਾ ਸਕੋਰ ਤਿੰਨ ਵਿਕਟਾਂ 'ਤੇ 72 ਦੌੜਾਂ ਸੀ ਪਰ ਪਹਿਲੀ ਪਾਰੀ ਵਿਚ ਸਭ ਤੋਂ ਤੇਜ਼ ਟੈਸਟ ਸੈਂਕੜਾ ਲਾਉਣ ਵਾਲੇ ਮੈਕੁਲਮ ਦੂਜੀ ਪਾਰੀ ਵਿਚ 27 ਗੇਂਦਾਂ ਦਾ ਸਾਹਮਣਾ ਕਰਕੇ 25 ਦੌੜਾਂ ਹੀ ਬਣਾ ਸਕੇ। ਜੋਸ਼ ਹੇਜਲਵੁਡ ਦੀ ਗੇਂਦ 'ਤੇ ਕੀਵੀ ਕਪਤਾਨ ਨੇ ਸਕੁਆਇਰ ਲੈਗ 'ਤੇ ਛੱਕਾ ਲਾ ਕੇ ਟੈਸਟ ਵਿਚ ਛੱਕਾ ਲਾਉਣ ਦਾ ਅੰਕੜਾ 107 ਤਕ ਪਹੁੰਚਾਇਆ। ਇਸ ਤੋਂ ਬਾਅਦ ਫਿਰ ਤੋਂ ਛੱਕਾ ਮਾਰਨ ਦੇ ਚੱਕਰ ਵਿਚ ਡੇਵਿਡ ਵਾਰਨਰ ਦੇ ਹੱਥੋਂ ਕੈਚ ਹੋ ਗਏ। ਆਸਟ੫ੇਲੀਆਈ ਕਪਤਾਨ ਸਟੀਵਨ ਸਮਿਥ ਨੇ ਮੈਕੁਲਮ ਨਾਲ ਹੱਥ ਮਿਲਾ ਕੇ ਖੇਡ ਵਿਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ।
ਇਸ ਤੋਂ ਪਹਿਲਾਂ ਆਸਟ੫ੇਲੀਆਈ ਟੀਮ ਨੇ ਆਪਣੀ ਪਹਿਲੀ ਪਾਰੀ ਵਿਚ 505 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਕੇ 135 ਦੌੜਾਂ ਦੀ ਲੀਡ ਹਾਸਲ ਕੀਤੀ। ਉਸ ਤੋਂ ਬਾਅਦ ਪੈਟਿੰਸਨ ਨੇ ਚਾਹ ਦੇ ਸਮੇਂ ਤੋਂ ਪਹਿਲਾਂ ਮਾਰਟਿਨ ਗੁਪਟਿਲ ਨੂੰ ਜ਼ੀਰੋ ਦੇ ਸਕੋਰ 'ਤੇ ਆਊਟ ਕਰਕੇ ਕੀਵੀ ਟੀਮ ਨੂੰ ਮੁਸ਼ਕਲ ਵਿਚ ਪਾ ਦਿੱਤਾ। ਉਨ੍ਹਾਂ ਨੇ ਟਾਮ ਲੈਥਮ (39) ਅਤੇ ਹੈਨਰੀ ਨਿਕੋਲਸ (2) ਨੂੰ ਵੀ ਆਪਣਾ ਸ਼ਿਕਾਰ ਬਣਾਇਆ।
ਭੂਚਾਲ 'ਚ ਮਰਨ ਵਾਲਿਆਂ ਨੂੰ ਕੀਤਾ ਯਾਦ :
ਦੋਵਾਂ ਟੀਮਾਂ ਦੇ ਿਯਕਟਰਾਂ ਅਤੇ ਦਰਸ਼ਕਾਂ ਨੇ ਪੰਜ ਸਾਲ ਪਹਿਲਾਂ ਯਾਈਸਟਚਰਚ ਵਿਚ ਭੂਚਾਲ ਵਿਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ। ਲੰਚ ਬ੍ਰੇਕ ਦੌਰਾਨ ਇਕ ਮਿੰਟ ਦਾ ਮੌਨ ਰੱਖਿਆ ਗਿਆ। ਖਿਡਾਰੀਆਂ ਨੇ ਹੱਥਾਂ ਵਿਚ ਕਾਲੇ ਰੰਗ ਦੀ ਪੱਟੀ ਬੰਨ੍ਹੀ ਹੋਈ ਸੀ। ਇਸ ਭੂਚਾਲ ਵਿਚ 185 ਲੋਕਾਂ ਦੀ ਜਾਨ ਗਈ ਸੀ।