ਪੱਤਰ ਪ੍ਰੇਰਕ, ਕਪੂਰਥਲਾ : ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਕਪੂਰਥਲਾ 'ਚ ਸ਼ੁਰੂ ਕੀਤੀ ਗਈ ਪਰਿਵਾਰ ਜੋੜੋ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਕੋਚ ਮੱਖਣ ਧਾਲੀਵਾਲ ਨੇ ਭਗਤਪੁਰ ਵਿਖੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੰਗਠਨਾਤਮਿਕ ਢਾਂਚੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੀ ਤਾਕੀਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਇਕ ਨਵੀਂ ਸੋਚ ਤੇ ਨਵੀਂ ਯਾਂਤੀ ਦਾ ਨਾਮ ਹੈ। ਉਨ੍ਹਾਂ ਵਲੰਟੀਅਰਾਂ ਨੂੰ ਨਿਧੜਕ ਹੋ ਕੇ 2017 ਦੀਆਂ ਚੋਣਾਂ 'ਚ ਜਿੱਤ ਦੇ ਮਿਸ਼ਨ ਨੂੰ ਹਾਸਲ ਕਰਕੇ ਪਹਿਲੀ ਵਾਰ ਸੱਤਾ ਆਮ ਲੋਕਾਂ ਦੇ ਹੱਥਾਂ 'ਚ ਦੇਣ ਲਈ ਜੀ ਜਾਨ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਸ਼ੋ੫ਮਣੀ ਅਕਾਲੀ ਦਲ ਭਾਜਪਾ ਤੇ ਕਾਂਗਰਸ ਦੋਵਾਂ ਪਾਰਟੀਆਂ ਤੋਂ ਹੀ ਤੰਗ ਆ ਚੁੱਕੇ ਹਨ। ਇਸ ਲਈ ਉਹ ਤੀਜਾ ਬਦਲ ਖੋਜ ਰਹੇ ਹਨ ਅਤੇ ਆਮ ਆਦਮੀ ਤੋਂ ਵਧੀਆ ਤੀਜਾ ਬਦਲ ਕੋਈ ਹੋਰ ਹੋ ਹੀ ਨਹੀਂ ਸਕਦਾ। ਇਸ ਮੌਕੇ ਧਰਮਵੀਰ ਸਿੰਘ, ਕੁਲਵਿੰਦਰ ਸਿੰਘ ਚਾਹਲ, ਮੰਗਾ, ਤਰਨਜੀਤ ਸਿੰਘ, ਜਗਦੀਸ਼ ਆਨੰਦ, ਹਰਵਿੰਦਰ ਸਿੰਘ ਹਨੀ, ਮਨਦੀਪ ਸਿੰਘ, ਗੁਰਸ਼ਰਨ ਸਿੰਘ, ਲਭਪ੫ੀਤ ਸਿੰਘ, ਹਰਨੇਕ ਸਿੰਘ ਸੋਢੀ, ਸ਼ਰਨਜੀਤ ਸਿੰਘ ਮਾਣਾ, ਅੰਮਿ੍ਰਤਪਾਲ ਸਿੰਘ, ਮਨਪ੍ਰੀਤ ਸਿੰਘ, ਸੁਖਵਿੰਦਰ ਸੁੱਖੀ, ਸਤਨਾਮ ਸਿੰਘ ਆਦਿ ਹਾਜ਼ਰ ਸਨ।
↧