-ਪਿਛਲੇ ਸਾਲ ਭਾਰਤੀ ਅੌਰਤ ਦੀ ਹੱਤਿਆ ਵਿਚ ਦੋ ਹਜ਼ਾਰ ਲੋਕਾਂ ਤੋਂ ਹੋਈ ਪੁੱਛ-ਗਿੱਛ।
ਮੈਲਬੋਰਨ (ਏਜੰਸੀ) : ਆਸਟ੫ੇਲੀਆ ਵਿਚ ਪਿਛਲੇ ਸਾਲ ਹੋਈ ਇਕ ਭਾਰਤੀ ਅੌਰਤ ਆਈਟੀ ਮਾਹਿਰ ਦੀ ਹੱਤਿਆ ਦੇ ਮਾਮਲੇ ਵਿਚ ਭਾਰਤ ਦੇ ਕਿਸੇ ਵਿਅਕਤੀ ਦਾ ਹੱਥ ਹੋ ਸਕਦਾ ਹੈ। ਆਸਟ੫ੇਲੀਆ ਪੁਲਿਸ ਨੇ ਦੋ ਹਜ਼ਾਰ ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਹੈ।
ਮਾਈਂਡਟ੫ੀ ਕੰਪਨੀ ਨੇ 41 ਸਾਲਾ ਪ੫ਭਾ ਅਰੁਣ ਕੁਮਾਰ ਨੂੰ ਤਿੰਨ ਸਾਲ ਲਈ ਆਸਟ੫ੇਲੀਆ ਭੇਜਿਆ ਸੀ। ਉਸ ਦੀ ਪਿਛਲੇ ਸਾਲ 7 ਮਾਰਚ ਨੂੰ ਸਿਡਨੀ ਵਿਚ ਉਸ ਵੇਲੇ ਚਾਕੂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਪੈਦਲ ਘਰ ਪਰਤ ਰਹੀ ਸੀ। ਘਟਨਾ ਸਮੇਂ ਉਹ ਇਕ ਪਾਰਕ ਕੋਲੋਂ ਲੰਘਦੇ ਸਮੇਂ ਬੇਂਗਲੁਰੂ ਵਿਚ ਆਪਣੀ ਪਤੀ ਅਰੁਣ ਕੁਮਾਰ ਨਾਲ ਗੱਲ ਕਰ ਰਹੀ ਸੀ। ਸਥਾਨਕ ਅਖ਼ਬਾਰ ਸਿਡਨੀ ਮਾਰਨਿੰਗ ਹੇਰਾਡਲ ਅਨੁਸਾਰ ਪੁਲਸ ਨੇ ਜਾਂਚ ਪੜਤਾਲ ਦੇ ਦੌਰਾਨ ਦੋ ਹਜ਼ਾਰ ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਤਕਰੀਬਨ 250 ਬਿਆਨ ਦਰਜ ਕੀਤੇ। ਮਾਮਲੇ ਦੀ ਜਾਂਚ ਕਈ ਪੱਖਾਂ ਤੋਂ ਕੀਤੀ ਜਾ ਰਹੀ ਹੈ। ਉਸ ਵਿਜ ਇਕ ਪੱਖ ਇਹ ਵੀ ਹੈ ਕਿ ਕੁਮਾਰ ਦੀ ਹੱਤਿਆ ਵਿਚ ਕੋਈ ਉਨ੍ਹਾਂ ਦਾ ਜਾਣਕਾਰ ਵੀ ਸ਼ਾਮਿਲ ਸੀ ਅਤੇ ਉਹ ਭਾਰਤ ਵਿਚ ਰਹਿੰਦਾ ਹੈ। ਜਾਸੂਸੀ ਸਾਰਜੈਂਟ ਰਿਚੀ ਸਿਮ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਸ ਅਪਰਾਧ ਵਿਚ ਸ਼ਾਮਿਲ ਇਕ ਅਪਰਾਧੀ ਆਸਟ੫ੇਲੀਆ ਤੋਂ ਬਾਹਰ ਦਾ ਸੀ। ਆਸਟ੫ੇਲੀਆ ਪੁਲਸ ਲਈ ਇਹ ਹੱਤਿਆਕਾਂਡ ਰਹੱਸਮਈ ਬਣਿਆ ਹੋਇਆ ਹੈ। ਪੁਲਸ ਅਜੇ ਤੱਕ ਹੱਤਿਆ ਲਈ ਵਰਤਿਆ ਗਿਆ ਚਾਕੂ ਵੀ ਬਰਾਮਦ ਨਹੀਂ ਕਰ ਸਕੀ ਹੈ।