23ਸਿਟੀ-ਪੀ5) ਡਰਾਈਵ ਦੌਰਾਨ ਹਾਜ਼ਰ ਕੰਪਨੀ ਦੇ ਐਚਆਰ ਅਧਿਕਾਰੀ ਗੌਰਵ, ਡਿਪਟੀ ਡਾਇਰੈਕਟਰ ਇੰਜੀਨੀਅਰ ਨਵਦੀਪਕ ਸੰਧੂ ਤੇ ਹੋਰ।
- ਆਈਕੇਜੀ ਪੀਟੀਯੂ ਤੇ ਜੀਐਨਡੀਯੂ ਦੇ 122 ਵਿਦਿਆਰਥੀਆਂ ਨੇ ਲਿਆ ਹਿੱਸਾ
- 27 ਵਿਦਿਆਰਥੀਆਂ ਨੂੰ ਫਾਈਨਲ ਰਾਊਂਡ ਲਈ ਚੁਣਿਆ
ਪੱਤਰ ਪ੍ਰੇਰਕ, ਜਲੰਧਰ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਟਾਟਾ ਕੰਸਲਟੈਂਸੀ ਸਰਵਿਸਸ (ਟੀਸੀਐਸ) ਦੀ ਜੁਆਇੰਟ ਕੈਂਪਸ ਪਲੇਸਮੈਂਟ ਡਰਾਇਵ ਕਰਵਾਈ। ਇਸ 'ਚ ਜੀਐਨਡੀਯੂ ਤੇ ਆਈਕੇਜੀ ਪੀਟੀਯੂ ਤੋਂ ਮਾਨਤਾ ਪ੍ਰਾਪਤ ਕਾਲਜਾਂ ਦੇ ਬੀਸੀਏ, ਬੀ. ਆਰਕ, ਬੀਐਸਸੀ ਆਈਟੀ, ਬੈਚਲਰ ਆਫ ਸਾਇੰਸ ਟੈਕਨਾਲੋਜੀ, ਬੀਐਸਸੀ ਫਿਜ਼ਿਕਸ, ਗਣਿਤ, ਇਲੈਕਟ੫ਾਨਿਕਸ ਤੇ ਕੰਪਿਊਟਰ ਸਾਇੰਸ ਦੇ 2016 ਪਾਸਿੰਗ ਆਉਟ ਸਾਲ ਦੇ 122 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਕੰਪਨੀ ਨੇ ਐਪਟੀਚਿਊੂਟ ਟੈਸਟ ਰਾਹੀਂ 27 ਵਿਦਿਆਰਥਿਆਂ ਨੂੰ ਫਾਈਨਲ ਰਾਊਂਡ ਲਈ ਚੁਣਿਆ, ਜਿਸ ਤੋਂ ਬਾਅਦ ਚੋਣ ਕੀਤੇ ਵਿਦਿਆਰਥੀਆਂ ਨੂੰ 1.86 ਲੱਖ ਦਾ ਸਾਲਾਨਾ ਪੈਕੇਜ ਦਿੱਤਾ ਜਾਵੇਗਾ।
ਐਪਟੀਚਿਊੂਟ ਟੈਸਟ ਰਾਊਂਡ ਕੰਪਨੀ ਦੇ ਐਚਆਰ ਅਧਿਕਾਰੀ ਗੌਰਵ ਨੇ ਕਰਵਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੰਪਨੀ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਮਿਹਨਤੀ ਤੇ ਕਾਬਲ ਕਰਮਚਾਰੀਆਂ ਦੀ ਭਰਤੀ ਕਰਨਾ ਹੈ, ਜਿਸ ਕਾਰਨ ਅਸੀਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਦਿਸ਼ਾ-ਨਿਰਦੇਸ਼ਾਂ 'ਚ ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਇਕੱਠੇ ਹੋਏ ਹਾਂ।
ਆਈਕੇਜੀ ਪੀਟੀਯੂ ਦੇ ਕਾਰਪੋਰੇਟ ਰਿਲੇਸ਼ਨਸ ਐਂਡ ਐਲੂਮਿਨਾਈ ਦੇ ਡਿਪਟੀ ਡਾਇਰੈਕਟਰ ਇੰਜੀਨੀਅਰ ਨਵਦੀਪਕ ਸੰਧੂ ਨੇ ਕਿਹਾ ਕਿ ਸਾਡਾ ਮਕਸਦ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾਉਣਾ ਹੈ, ਜਿਸ ਦੇ ਲਈ ਅਸੀਂ ਇਹ ਪਲੇਸਮੈਂਟ ਡਰਾਈਵ ਕਰਵਾਈ ਹੈ।
ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਵਿਦਿਆਰਥੀਆਂ ਨੂੰ ਜੀਵਨ 'ਚ ਹੋਰ ਮਿਹਨਤ ਕਰਨ ਲਈ ਉਤਸ਼ਾਹਤ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀ ਹਮੇਸ਼ਾ ਤੋਂ ਹੀ ਸਾਡਾ ਮਾਣ ਵਧਾਉਂਦੇ ਰਹੇ ਹਨ ਤੇ ਅਸੀਂ ਵੀ ਉਨ੍ਹਾਂ ਨੂੰ ਅਜਿਹੇ ਮੌਕਿਆਂ ਤੋਂ ਜਾਣੂ ਕਰਵਾਉਂਦੇ ਰਹਾਂਗੇ।