22ਆਰਪੀਆਰ (ਹਿੰਦੀ ਤੋਂ)
ਸੱਜਨ ਸਿੰਘ ਸੈਣੀ, ਰੂਪਨਗਰ : ਸੋਮਵਾਰ ਨੂੰ 3442 ਅਧਿਆਪਕ ਯੂਨੀਅਨ ਪੰਜਾਬ ਨੇ ਸਰਕਾਰ ਵੱਲੋਂ ਰੈਗੂਲਰ ਨਿਯੁਕਤੀ ਪੱਤਰ ਜਾਰੀ ਨਾ ਕਰਨ ਦੇ ਵਿਰੋਧ 'ਚ ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਸਰਕਾਰ ਦੀ ਅਰਥੀ ਫੂੱਕ ਰੋਸ ਮੁਜਾਹਰਾ ਕੀਤਾ। ਇਸ ਮੌਕੇ ਮੀਟਿੰਗ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਸੁਖਦੇਵ ਸਿੰਘ ਧਨੋਆ ਨੇ ਕਿਹਾ ਕਿ ਸੇਵਾ ਸ਼ਰਤਾ ਤਹਿਤ 15 ਜਨਵਰੀ ਨੂੰ 3 ਸਾਲ ਪੂਰੇ ਹੋਣ ਦੇ ਬਾਵਜੂਦ ਸਿੱਖਿਆ ਵਿਭਾਗ ਵਿੱਚ ਠੇਕਾ ਅਧਾਰਿਤ 3442 ਅਧਿਆਪਕਾ ਨੂੰ ਰੇਗੂਲਰ ਕਰਨ ਦੀ ਚਲਦੀ ਆ ਰਹੀ ਪ੍ਰਕਿਰਿਆ ਨੂੰ ਲਟਕਾਉਣ ਅਤੇ ਬਾਹਰਲੇ ਸੂਬਿਆ ਤੋਂ ਡਿਗਰੀਆਂ ਪ੍ਰਾਪਤ ਅਧਿਆਪਕਾਂ ਨੂੰ ਰੇਗੂਲਰ ਕਰਕੇ ਪੰਜਾਬ ਦੇ ਅਧਿਆਪਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਸਰਕਾਰ ਦੇ ਅਧਿਆਪਕਾਂ ਨੂੰ ਰੇਗੂਲਰ ਕਰਨ ਦੇ ਦਾਅਵੇ ਝੂਠੇ ਸਾਬਤ ਹੋ ਰਹੇ ਨੇ। ਇਸ ਮੋਕੇ ਅਤੰਦਰਪਾਲ ਸਿੰਘ ਤੇ ਰਵਿੰਦਰ ਸਿੰਘ ਨੇ ਮੰਗ ਕੀਤੀ ਕਿ 3442 ਅਧਿਆਪਕਾਂ ਨੂੰ ਵਿਭਾਗ ਵੱਲੋਂ ਪਹਿਲਾ ਰੈਗੂਲਕ ਕੀਤੀਆਂ 7654 ਅਸਾਮੀਆਂ ਦੀ ਤਰਜ ਤੇ ਪਹਿਲੀ ਹਾਜ਼ਰੀ ਅਨੁਸਾਰ ਪੂਰੈ ਬੱਤਿਆ ਸਹਿਤ ਸੰਯੁਕਤ ਰੂਪ 'ਚ ਰੈਗੂਲਰ ਕੀਤਾ ਜਾਵੇ। ਇਸ ਮੌਕੇ ਅਧਿਆਪਕਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਅਗਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਤਾ ਜਲਦ ਹੀ ਸੂਬਾ ਪੱਧਰੀ ਸੰਘਰਸ਼ ਸ਼ੁਰੂ ਕਰਕੇ ਸਰਕਾਰ ਨਾਲ ਆਰ ਪਾਰ ਦੀ ਲੜਾਈ ਸ਼ੁਰੂ ਕੀਤੀ ਜਾਵੇਗੀ।