ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਦਿੱਲੀ ਸਿੱਖ ਗੁਰਦਵਾਰਾ ਪ੫ਬੰਧਕ ਕਮੇਟੀ ਅਤੇ ਅਕਾਲੀ ਦਲ ਦਿੱਲੀ ਦੇ ਪ੫ਧਾਨ ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ ਅਤੇ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੀ ਸਿੱਖਾਂ ਨੂੰ 84 ਦੇ ਸਿੱਖ ਕਤਲੇਆਮ ਸਬੰਧੀ ਇਨਸਾਫ਼ ਦਿਵਾਉਣ ਵਿਚ ਦੇਰ ਕਰ ਰਹੀ ਹੈ। ਜੇਕਰ ਹੁਣ ਵੀ ਭਾਜਪਾ ਦੀ ਮੋਦੀ ਸਰਕਾਰ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਸਕਦੀ ਤਾਂ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨਾਲ ਤੋੜ ਵਿਛੋੜਾ ਕਰਕੇ ਭਾਜਪਾਈਆਂ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ।
ਇੱਥੇ ਪ੫ੈਸ ਕਲੱਬ 'ਚ ਪ੫ੈਸ ਕਾਨਫਰੰਸ ਕਰਨ ਆਏ ਅਕਾਲੀ ਦਲ ਦੇ ਦਿੱਲੀ ਤੋਂ ਆਏ ਆਗੂਆਂ ਨੇ ਪੰਜਾਬ 'ਚ ਆਪਣੀ ਹੀ ਭਾਈਵਾਲ ਪਾਰਟੀ ਭਾਜਪਾ ਖ਼ਿਲਾਫ਼ ਦੱਬ ਕੇ ਭੜਾਸ ਕੱਢੀ। ਕੇਜਰੀਵਾਲ ਦੇ ਪੰਜਾਬ ਦੌਰੇ ਖ਼ਿਲਾਫ਼ ਪ੫ੈੱਸ ਕਾਨਫਰੰਸ ਕਰਨ ਆਏ ਦਿੱਲੀ ਗੁਰਦੁਆਰਾ ਪ੫ਬੰਧਕ ਕਮੇਟੀ ਦੇ ਅਕਾਲੀ ਆਗੂਆਂ ਨੇ ਉਲਟਾ ਆਪਣੀ ਹੀ ਭਾਈਵਾਲ ਪਾਰਟੀ ਭਾਜਪਾ ਅਤੇ ਪ੫ਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਹੀ ਭੜਾਸ ਕੱਢ ਸੁੱਟੀ। ਪ੫ੈੱਸ ਕਾਨਫਰੰਸ ਦੌਰਾਨ ਦਿੱਲੀ ਕਮੇਟੀ ਦੇ ਆਗੂ ਮੀਡੀਆ ਦੇ ਤਿੱਖੇ ਸਵਾਲਾਂ ਵਿਚ ਬੁਰੀ ਤਰ੍ਹਾਂ ਜਦੋਂ ਿਘਰ ਗਏ ਤਾਂ ਉਨ੍ਹਾਂ ਫੇਰ ਕੇਜਰੀਵਾਲ ਦੇ ਪੰਜਾਬ ਦੌਰੇ ਵੱਲ ਮੋੜ ਕੱਟ ਕੇ ਖਹਿੜਾ ਛੁਡਵਾਇਆ।
ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਜੀਕੇ ਅਤੇ ਸਿਰਸਾ ਨੇ ਕਿਹਾ ਕਿ ਸਿੱਖਾਂ ਲਈ ਕੇਜਰੀਵਾਲ ਦੀ ਕੋਈ ਅਹਿਮ ਪ੫ਾਪਤੀ ਨਹੀਂ ਹੈ ਅਤੇ ਕੇਜਰੀਵਾਲ ਜੋ ਇਹ ਐਲਾਨ ਕਰ ਰਹੇ ਹਨ ਕਿ ਦੰਗਾ ਪੀੜਤਾਂ ਲਈ 5 ਲੱਖ ਰੁਪਏ ਦੀ ਮਦਦ ਕੀਤੀ ਉਸ ਬਾਰੇ ਸੱਚਾਈ ਇਹ ਹੈ ਕਿ ਇਹ ਪੈਸਾ ਕੇਂਦਰ ਨੇ ਦਿੱਲੀ ਸਰਕਾਰ ਨੂੰ ਦਿਤਾ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨਾਲ ਦਿੱਲੀ ਦੀ ਤਰ੍ਹਾਂ ਵਾਅਦੇ ਕਰਨਗੇ ਪਰ ਉਨਾਂ ਦੇ ਵਾਅਦੇ ਹਕੀਕਤ ਵਿਚ ਨਹੀਂ ਬਦਲਣਗੇ। ਇਸੇ ਤਰ੍ਹਾਂ ਹੀ ਦਿੱਲੀ ਦੇ ਲੋਕਾਂ ਨਾਲ ਕੇਜਰੀਵਾਲ ਨੇ ਕੀਤਾ ਹੈ। ਦਿੱਲੀ 'ਚ ਨਸ਼ਿਆਂ ਦਾ ਇਹ ਹਾਲ ਹੈ ਇਕੱਲੇ ਰੈਣ ਬਸੇਰਿਆਂ 'ਚ ਹੀ ਇਸ ਸਾਲ ਸਰਦੀ ਦੇ ਦਿਨਾਂ ਦੌਰਾਨ 3 ਮਹੀਨੇ ਦੇ ਅੰਦਰ 402 ਲੋਕੀ ਨਸ਼ੇ ਦੀ ਵਧੇਰੇ ਮਿਕਦਾਰ ਲੈਣ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ। ਨਸ਼ਿਆਂ ਨਾਲ ਜੋ ਹੋਰ ਮੌਤਾਂ ਹੋ ਰਹੀਆਂ ਹਨ ਉਹ ਇਸ ਤੋਂ ਕਿਤੇ ਜ਼ਿਆਦਾ ਹਨ।
ਇਨਾਂ ਆਗੂਆਂ ਨੇ ਕਿਹਾ ਕਿ ਦਿੱਲੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਈਟਲਰ ਨਾਲ ਜਦੋਂ ਅਰਵਿੰਦ ਕੇਜਰੀਵਾਲ ਨੇ ਮੁਲਾਕਾਤ ਕੀਤੀ ਸੀ ਤਾਂ ਦਿੱਲੀ ਸਰਕਾਰ ਵੱਲੋਂ ਦਿਲੀ ਦੰਗਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਏ ਜਾਣ ਨਾਲ ਸਬੰਧਿਤ ਫਾਈਲ ਕਿਉਂ ਗਵਾਚੀ ਸੀ। ਟਾਈਟਲਰ-ਕੇਜਰੀਵਾਲ ਮੁਲਾਕਾਤ ਦਾ ਵੀ ਇਸ ਫਾਈਲ ਮਾਮਲੇ ਨਾਲ ਕੋਈ ਲਿਕ ਜੁੜਦਾ ਹੈ।