ਆਜ਼ਾਦ, ਸ਼ਾਹਕੋਟ/ਮਲਸੀਆਂ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਣ ਲਈ ਪਿੰਡਾਂ 'ਚ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ ਤੇ ਧਾਰਮਿਕ ਫਿਲਮ ਦਿਖਾਈ ਜਾ ਰਹੀ ਹੈ। ਇਸੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਬਲਦੇਵ ਸਿੰਘ ਕਲਿਆਣ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ (ਕਪੂਰਥਲਾ) ਦੇ ਮੈਨੇਜਰ ਭਾਈ ਇਕਬਾਲ ਸਿੰਘ ਦੇ ਉੱਦਮ ਸਦਕਾ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰਾ ਬਾਬਾ ਸੁਖਚੈਨ ਦਾਸ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਵਿਖੇ ਮੰਗਲਵਾਰ ਰਾਤ ਸੰਗਤਾਂ ਨੂੰ 'ਚਾਰ ਸਾਹਿਬਜਾਦੇ' ਧਾਰਮਿਕ ਫਿਲਮ ਦਿਖਾਈ ਗਈ ਤੇ ਧਾਰਮਿਕ ਦੀਵਾਨ ਸਜਾਇਆ ਗਿਆ।
ਇਸ ਮੌਕੇ ਜਥੇਦਾਰ ਬਲਦੇਵ ਸਿੰਘ ਕਲਿਆਣ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਚਰਨ ਸਿੰਘ ਸਿੰਧੜ ਚੇਅਰਮੈਨ ਮਾਰਕਿਟ ਕਮੇਟੀ ਸ਼ਾਹਕੋਟ ਅਤੇ ਜਥੇਦਾਰ ਦਲਜੀਤ ਸਿੰਘ ਕਾਹਲੋਂ ਚੇਅਰਮੈਨ ਮਾਰਕਿਟ ਕਮੇਟੀ ਮਹਿਤਪੁਰ ਨੇ ਧਾਰਮਿਕ ਫਿਲਮ ਦਿਖਾਉਣ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਗੁਰਿੰਦਰ ਸਿੰਘ, ਭਾਈ ਹਰਜੀਤ ਸਿੰਘ ਤੇ ਭਾਈ ਹਰਵਿੰਦਰ ਸਿੰਘ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਭਾਈ ਦਿਲਬਾਗ ਸਿੰਘ ਦੇ ਕੀਰਤਨੀ ਜਥੇ ਤੇ ਢਾਡੀ ਨਿਸ਼ਾਨ ਸਿੰਘ ਝੁਬਾਲ ਦੇ ਢਾਡੀ ਜਥੇ ਸੰਗਤਾਂ ਨੂੰ ਕੀਰਤਨ ਤੇ ਵਾਰਾਂ ਸੁਣਾਕੇ ਨਿਹਾਲ ਕੀਤਾ। ਇਸ ਮੌਕੇ ਜਥੇਦਾਰ ਬਲਦੇਵ ਸਿੰਘ ਕਲਿਆਣ ਨੇ ਦੱਸਿਆ 25 ਫਰਵਰੀ ਨੂੰ ਪਿੰਡ ਗਹੇਲੜਾ, 26 ਫਰਵਰੀ ਨੂੰ ਪਿੰਡ ਬਾਹਮਣੀਆਂ, 27 ਫਰਵਰੀ ਨੂੰ ਪਿੰਡ ਬੱਗਾ ਤੇ 28 ਫਰਵਰੀ ਨੂੰ ਪਿੰਡ ਰੌਂਤ ਬਲਾਕ ਸ਼ਾਹਕੋਟ ਵਿਖੇ ਵੀ ਇਸੇ ਤਰ੍ਹਾਂ ਧਾਰਮਿਕ ਫਿਲਮ ਦਿਖਾਈ ਜਾਵੇਗੀ ਤੇ ਧਾਰਮਿਕ ਦੀਵਾਨ ਸਜਾਏ ਜਾਣਗੇ।
ਇਸ ਮੌਕੇ ਸਤਨਾਮ ਸਿੰਘ ਮੈਨੇਜਰ ਗੁਰਦੁਆਰਾ ਬਾਬਾ ਸੁਖਚੈਨ ਦਾਸ, ਜਸਵੰਤ ਸਿੰਘ ਬਾਜਵਾ, ਹੈੱਡ ਗ੍ਰੰਥੀ ਜਗਤਾਰ ਸਿੰਘ, ਜਸਵੰਤ ਸਿੰਘ ਢੋਲੇਵਾਲ, ਜਗਦੀਸ਼ ਸਿੰਘ ਬਾਜਵਾ, ਸਤਪਾਲ ਸਿੰਘ, ਮਨਪ੍ਰੀਤ ਸਿੰਘ, ਮਨਿੰਦਰ ਸਿੰਘ ਸਿੰਧੜ, ਭਾਈ ਦਿਲਬਾਗ ਸਿੰਘ, ਕਿਰਨਜੀਤ ਸਿੰਘ ਆਦਿ ਹਾਜ਼ਰ ਸਨ।