Quantcast
Channel: Punjabi News -punjabi.jagran.com
Viewing all articles
Browse latest Browse all 44007

ਸਕਿੱਲ ਡਿਵੈਲਪਮੈਂਟ ਟਰੇਨਿੰਗ ਪ੫ੋਗਰਾਮ ਤਹਿਤ ਬਿਊਟੀ ਕਲਚਰ ਕੋਰਸ ਸ਼ੁਰੂ

$
0
0

ਅਨਮੋਲ ਸਿੰਘ ਚਾਹਲ, ਨੂਰਮਹਿਲ : ਡਾਇਰੈਕਟੋਰੇਟ ਆਫ ਸ਼ਡਿਊਲ ਕਾਸਟ ਸਬ ਪਲਾਨ ਚੰਡੀਗੜ੍ਹ ਵੈਲਫੇਅਰ ਡਿਪਾਰਟਮੈਂਟ ਪੰਜਾਬ ਤੇ ਦਫਤਰ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਜਲੰਧਰ, ਡਿਵੈਲਪਮੈਂਟ ਤੇ ਪੰਚਾਇਤ ਅਫਸਰ ਨੂਰਮਹਿਲ ਦੇ ਸਹਿਯੋਗ ਨਾਲ ਅਨੁਸੂਚਿਤ ਜਾਤੀ ਦੀਆਂ ਲੜਕੀਆਂ/ਅੌਰਤਾਂ ਲਈ ਸਕਿੱਲ ਡਿਵੈਲਪਮੈਂਟ ਟਰੇਨਿੰਗ ਪ੫ੋਗਰਾਮ ਅਧੀਨ ਨਾਰਥ ਇੰਡੀਆ ਟੈਕਨੀਕਲ ਕੰਸਲਟੈਂਸੀ ਆਰਗੇਨਾਈਜੇਸ਼ਨ (ਨਿਟਕੋਨ) ਚੰਡੀਗੜ੍ਹ ਵੱਲੋਂ ਅੌਰਤਾਂ ਤੇ ਲੜਕੀਆਂ ਨੂੰ ਕਿੱਤਾ ਮੁਖੀ ਕੋਰਸ ਕਰਵਾ ਕੇ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਬਿਊਟੀ ਕਲਚਰ ਦੇ ਤਿੰਨ ਮਹੀਨੇ ਦੇ ਕੋਰਸ,ਦੀ ਸ਼ੁਰੂਆਤ ਬੁਧਵਾਰ ਨਗਰ ਕੌਂਸਲ ਵਿਖੇ ਬੀਡੀਪੀਓ ਨੂਰਮਹਿਲ ਰਾਜਵਿੰਦਰ ਸਿੰਘ ਗੱਡੂ ਤੇ ਨਗਰ ਕੌਂਸਲ ਪ੫ਧਾਨ ਜਗਤ ਮੋਹਨ ਸ਼ਰਮਾ ਵਲੋਂ ਕਰਵਾਈ ਗਈ।

ਇਸ ਮੌਕੇ ਬੀਡੀਪੀਓ ਗੱਡੂ ਨੇ ਕਿਹਾ ਸਰਕਾਰ ਦਾ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜਿਸ ਜਰੀਏ ਲੜਕੀਆਂ ਆਪਣਾ ਕੋਰਸ ਕਰਕੇ ਆਤਮ ਨਿਰਭਰ ਬਣ ਸਕਦੀਆਂ ਹਨ। ਇਸ ਕੋਰਸ ਸਬੰਧੀ ਜਾਣਕਾਰੀ ਦਿੰਦਿਆਂ ਨਿਟਕੌਨ ਦੇ ਮੈਨੇਜਰ ਪ੫ਵੀਨ ਕੁਮਾਰ ਨੇ ਦੱਸਿਆ ਇਹ 90 ਦਿਨਾਂ ਦਾ ਬਿਊਟੀ ਕਲਚਰ ਦਾ ਕੋਰਸ ਮੁਫਤ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਲੜਕੀਆਂ ਨੂੰ ਮਾਹਰ ਅਧਿਆਪਕ ਰੇਣੂ ਨਿੱਜਰ ਵੱਲੋਂ ਟਰੇਨਿੰਗ ਦਿੱਤੀ ਜਾਵੇਗੀ। ਕੋਰਸ ਪੂਰਾ ਕਰਨ ਉਪਰੰਤ ਸਾਰੀਆਂ ਲੜਕੀਆਂ ਨੂੰ ਮੇਕਅਪ ਟੂਲ ਕਿੱਟ ਤੇ ਸਰਟੀਫਿਕੇਟ ਦਿੱਤਾ ਜਾਵੇਗਾ।

ਟਰੇਨਿੰਗ ਦੌਰਾਨ ਵਰਤੋਂ ਵਿੱਚ ਲਿਆਉਣ ਵਾਲਾ ਸਾਰਾ ਮਟੀਰੀਅਲ ਤੇ ਸਟੇਸ਼ਨਰੀ ਵੀ ਸਰਕਾਰ ਵੱਲੋਂ ਲੜਕੀਆਂ ਨੂੰ ਮੁਫਤ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਬੀਡੀਪੀਓ ਰਾਜਵਿੰਦਰ ਸਿੰਘ ਗੱਡੂ, ਨਗਰ ਕੌਂਸਲ ਪ੫ਧਾਨ ਜਗਤ ਮੋਹਨ ਸ਼ਰਮਾ, ਰਾਸ਼ਟਰਪਤੀ ਮੈਡਲ ਐਵਾਰਡੀ ਬਲਦੇਵ ਰਾਜ ਮਹਿੰਮੀ, ਰਾਜੀਵ ਮਿਸਰ, ਨਿਟਕੋਨ ਕੋਆਰਡੀਨੇਟਰ ਦੀਪਕ, ਵਿਪਿਨ ਡੋਗਰਾ ਤੋਂ ਇਲਾਵਾ ਲੜਕੀਆਂ ਮੌਜੂਦ ਸਨ।


Viewing all articles
Browse latest Browse all 44007


<script src="https://jsc.adskeeper.com/r/s/rssing.com.1596347.js" async> </script>