ਪੱਤਰ ਪ੍ਰੇਰਕ, ਜਲੰਧਰ : ਲਾਇਨਜ਼ ਕਲੱਬ ਜਲੰਧਰ ਵੱਲੋਂ 11 ਤੇ 12 ਮਾਰਚ ਨੂੰ 10ਵਾਂ ਮੁਫ਼ਤ ਪੋਲੀਓ ਆਪਰੇਸ਼ਨ ਕੈਂਪ ਲਾਇਨਜ਼ ਹਸਪਤਾਲ, ਲਾਇਨਜ਼ ਭਵਨ ਲਾਜਪਤ ਨਗਰ, ਵਿਖੇ ਲਗਾਇਆ ਜਾ ਰਿਹਾ ਹੈ। ਲਾਇਨਜ਼ ਕਲੱਬ ਦੇ ਪ੍ਰਧਾਨ ਹਰਭਜਨ ਸਿੰਘ ਸੈਣੀ ਨੇ ਦੱਸਿਆ ਕਿ ਸ਼ੁੱਕਰਵਾਰ 11 ਮਾਰਚ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਪੋਲਿਓ ਦੇ ਮਰੀਜ਼ਾਂ ਦੀ ਜਾਂਚ ਤੇ ਭਰਤੀ ਕੀਤੀ ਜਾਵੇਗੀ ਤੇ 12 ਮਾਰਚ ਨੂੰ ਮਰੀਜਾਂ ਦੇ ਆਪਰੇਸ਼ਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੈਂਪ 'ਚ ਉਦੇਪੁਰ (ਰਾਜਸਥਾਨ) ਦੇ ਮਾਹਰ ਡਾ. ਸੈਣੀ ਦੀ ਟੀਮ ਵੱਲੋਂ ਆਪਰੇਸ਼ਨ ਕੀਤੇ ਜਾਣਗੇ। ਰਜਿਸ਼ਟੇਰਸ਼ਨ ਸ਼ੁਰੂ ਹੈ। ਮਰੀਜ਼ਾਂ ਲਈ ਪਹਿਲੇ ਆਓ ਪਹਿਲੇ ਪਾਓ ਦੇ ਨਾਅਰੇ ਹੇਠ ਇਲਾਜ਼ ਕੀਤਾ ਜਾਵੇਗਾ।
↧