ਪੱਤਰ ਪ੫ੇਰਕ, ਗੁਰਾਇਆ : ਸ੫ੀ ਆਨੰਦਪੁਰ ਸਾਹਿਬ ਵਿਖੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਪੰਜਾਬ ਪੱਧਰੀ ਪ੫ਾਇਮਰੀ ਸਕੂਲ ਖੇਡਾਂ 'ਚ ਅਧਿਆਪਕ ਧਰਮਿੰਦਰਜੀਤ ਦੀ ਦੇਖਰੇਖ ਹੇਠ ਜ਼ਿਲ੍ਹਾ ਜਲੰਧਰ ਵੱਲੋਂ ਖੇਡਦੇ 100 ਮੀਟਰ ਦੌੜ 'ਚ ਸਰਕਾਰੀ ਪ੫ਾਇਮਰੀ ਸਕੂਲ ਕਮਾਲਪੁਰ ਦੀ ਤੀਜੀ ਜਮਾਤ ਦੀ ਵਿਦਿਆਰਥਣ ਗੋਲਡੀ ਨੇ ਸੋਨੇ ਦਾ ਮੈਡਲ ਜਿੱਤ ਕੇ ਆਪਣੇ ਅਧਿਆਪਕ, ਸਕੂਲ, ਇਲਾਕੇ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ।
ਗੋਲਡੀ ਦਾ ਸਕੂਲ ਪੁੱਜਣ 'ਤੇ ਬੀਪੀਈਓ ਗੁਰਾਇਆ-1 ਕੁਲਦੀਪ ਸਿੰਘ ਬੰਗਾ, ਸੈਂਟਰ ਮੁੱਖ ਅਧਿਆਪਕ ਗੁਰਬਖਸ਼ ਰਾਮ, ਮੁੱਖ ਅਧਿਆਪਕ ਦੂਨੀ ਚੰਦ, ਸਰਪੰਚ ਮਨਜੀਤ ਕੌਰ, ਚੇਅਰਮੈਨ ਮੇਜਰ ਰਾਮ, ਗੁਰਦੀਪ ਕੌਰ, ਹਰਬਲਾਸ ਪਾਲ, ਜੀਵਨ ਲਾਲ, ਸ਼ਿੰਗਾਰਾ ਰਾਮ ਤੋਂ ਇਲਾਵਾ ਸਕੂਲ ਦੀ ਪ੫ਬੰਧਕੀ ਕਮੇਟੀ, ਸਟਾਫ ਵਲੋਂ ਭਰਵਾਂ ਸਵਾਗਤ ਕੀਤਾ ਗਿਆ।