ਬਿੰਦਰ ਸੁੰਮਨ, ਗੁਰਾਇਆ : ਹੱਕੀ ਮੰਗਾਂ ਸਬੰਧੀ ਗੁਰਾਇਆ ਦੇ ਸਮੂਹ ਸਫਾਈ ਸੇਵਕਾਂ ਵੱਲੋਂ ਮੇਨ ਚੌਕ ਗੁਰਾਇਆ ਵਿਖੇ ਸਫ਼ਾਈ ਸੇਵਕ ਯੂਨੀਅਨ ਗੁਰਾਇਆ ਵੱਲੋਂ ਪ੫ਧਾਨ ਸੁਦੇਸ਼ ਕੁਮਾਰ ਬਿੱਲਾ ਦੀ ਅਗਵਾਈ ਹੇਠ ਧਰਨਾ ਲਗਾ ਕਿ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹੜਤਾਲ ਸ਼ੁਰੂ ਕਰ ਦਿੱਤੀ। ਇਸ ਹੜਤਾਲ ਨਾਲ ਆਉਣ ਵਾਲੇ ਸਮੇਂ 'ਚ ਸ਼ਹਿਰ ਦੀ ਸਫ਼ਾਈ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਸਕਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੫ਧਾਨ ਸੁਦੇਸ਼ ਬਿੱਲਾ ਨੇ ਕਿਹਾ ਯੂਨੀਅਨ ਨੂੰ ਪਤਾ ਲੱਗਾ ਕਿ ਨਗਰ ਪੰਚਾਇਤ ਗੁਰਾਇਆ ਵੱਲੋਂ ਸ਼ਹਿਰ ਦੀ ਸਫ਼ਾਈ ਦਾ ਠੇਕਾ ਦੇਣ ਲਈ ਟੈਂਡਰ ਲਗਾਏ ਗਏ ਹਨ, ਜਿਸ ਦੀ ਬੋਲੀ ਨਗਰ ਪੰਚਾਇਤ ਗੁਰਾਇਆ ਵਿਖੇ ਰੱਖੀ ਗਈ ਸੀ। ਇਸ 'ਚ ਵੱਖ-ਵੱਖ ਥਾਵਾਂ ਤੋ ਠੇਕੇਦਾਰ ਆਏ ਹੋਏ ਸਨ। ਇਸ ਠੇਕੇ 'ਚ 74 ਸਫ਼ਾਈ ਸੇਵਕ ਰੱਖੇ ਜਾਣੇ ਸਨ, ਜਿਸ 'ਚ ਘਰੋਂ ਘਰੀ ਕੂੁੜਾ ਚੁੱਕਣ, ਸ਼ਹਿਰ 'ਚ ਕੂੜੇ ਦੀ ਲਿਫਟਿੰਗ ਤੋਂ ਇਲਾਵਾ ਸ਼ਹਿਰ ਦੀ ਸਫਾਈ ਦੇ ਤਿੰਨੋਂ ਠੇਕੇ ਹੋਣੇ ਸਨ। ਯੂਨੀਅਨ ਦੇ ਵਰਕਰ ਨਗਰ ਪੰਚਾਇਤ ਗੁਰਾਇਆ ਪੁੱਜੇ, ਜਿਹਨਾਂ ਦੇ ਵਿਰੋਧ ਦੇ ਚੱਲਦਿਆਂ ਸਾਰੇ ਠੇਕੇ ਮੁਲਤਵੀ ਕਰ ਦਿੱਤੇ ਗਏ। ਬਿੱਲਾ ਨੇ ਕਿਹਾ ਪੰਜਾਬ ਸਰਕਾਰ ਠੇਕੇਦਾਰੀ ਸਿਸਟਮ ਰੱਦ ਕਰਕੇ ਸਫ਼ਾਈ ਸੇਵਕਾਂ ਨੂੰ ਪੱਕੇ ਤੌਰ 'ਤੇ ਭਰਤੀ ਕਰੇ। ਉਨ੍ਹਾਂ ਕਿਹਾ ਪਹਿਲਾਂ ਵੀ ਇਸ ਮੰਗ ਸਬੰਧੀ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਸਨ। ਤੇ ਨਗਰ ਪੰਚਾਇਤ ਗੁਰਾਇਆ ਵੱਲੋਂ ਵੀ ਉੱਚ ਅਧਿਕਾਰੀਆਂ ਨੂੰ ਮਤਾ ਪਾ ਕੇ ਕਾਪੀ ਭੇਜੀ ਗਈ ਹੈ।
ਬਿੱਲਾ ਨੇ ਠੇਕੇਦਾਰਾਂ 'ਤੇ ਦੋਸ਼ ਲਗਾਇਆ ਕਿ ਸਫ਼ਾਈ ਠੇਕੇਦਾਰ ਵੱਲੋਂ ਸਫ਼ਾਈ ਸੇਵਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਨਾ ਤਾਂ ਸਫਾਈ ਸੇਵਕਾਂ ਨੂੰ ਪੂਰੀ ਤਨਖਾਹ ਦਿੱਤੀ ਜਾਂਦੀ ਹੈ ਤੇ ਠੇਕੇਦਾਰ ਵੱਲੋਂ ਜੋ ਈਪੀਐਫ ਕੱਟਿਆ ਜਾ ਰਿਹਾ ਹੈ ਉਹ ਹਾਲੇ ਤਕ ਸਰਕਾਰ ਦੇ ਖਾਤੇ 'ਚ ਜਮ੍ਹਾਂ ਨਹੀਂ ਕਰਵਾਇਆ ਗਿਆ। ਯੂਨੀਅਨ ਨੇ ਕਿਹਾ ਜਦੋਂ ਤਕ ਸਰਕਾਰ ਵੱਲੋਂ ਉਨ੍ਹਾਂ ਦੀਆ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਵੇਗਾ, ਉਦੋ ਤਕ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਇਸ ਮੌਕੇ ਚੇਅਰਮੈਨ ਬਾਲ ਕਿ੫ਸ਼ਨ ਬਾਲਾ, ਕਮਲ ਵਾਲਮੀਕਿ, ਰਾਜੇਸ਼ ਕੁਮਾਰ, ਪ੫ਦੀਪ ਕੁਮਾਰ, ਸੰਜੀਵ ਕੁਮਾਰ, ਰਾਧੇ ਸ਼ਾਮ, ਸੁਦਾਮਾ, ਸੋਨੂੰ ਨਾਹਰ, ਸੋਮਨਾਥ ਤੋ ਇਲਾਵਾ ਯੂੁਨੀਅਨ ਦੇ ਵਰਕਰ ਹਾਜ਼ਰ ਸਨ।