ਹਰਬੰਸ ਸਿੰਘ ਹੋਠੀ, ਰਾਏਪੁਰ ਬੱਲਾਂ : ਸ੍ਰੀ ਗੁਰੂ ਰਵਿਦਾਸ ਜੀ ਦਾ 639ਵਾਂ ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਵਿਦਾਸ ਖੂਹੀਵਾਲਾ ਮੁਹੱਲਾ ਰਾਏਪੁਰ ਰਸੂਲਪੁਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।
ਇਸ ਮੌਕੇ ਅੰਮਿ੍ਰਤਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਜਾਪ ਕੀਤੇ ਤੇ ਉਪਰੰਤ ਹਰਿ ਰਾਏ ਗਿਆਨ ਕੇਂਦਰ ਦੀਆਂ ਬੱਚੀਆਂ ਵੱਲੋਂ ਗੁਰਬਾਣੀ ਕੀਰਤਨ ਤੇ ਭਾਈ ਸਕੱਤਰ ਸਿੰਘ ਦੇ ਕਵੀਸ਼ਰੀ ਜੱਥੇ ਵਾਂਗ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਅਮਰੀਕ ਸਿੰਘ, ਮਾ. ਹੰਸਰਾਜ, ਸੋਮਦੱਤ, ਬਲਦੇਵ ਸਿੰਘ, ਮਨੋਜ ਕੁਮਾਰ, ਹਰੀਦਾਸ ਪੰਚ, ਮਿਸਤਰੀ ਸੀਤਾ ਰਾਮ, ਰੋਹਿਤ, ਨਿਤਿਸ਼, ਪਰਮਜੀਤ, ਗੋਰਖਾ, ਟਾਹਨੀ, ਹਨੀ, ਬਲਜੀਤ ਆਦਿ ਹਾਜ਼ਰ ਸਨ। ਇਸ ਦੌਰਾਨਲੰਗਰ ਅਤੁੱਟ ਵਰਤਾਏ ਗਏ।