ਮਨਜਿੰਦਰ ਸਿੰਘ ਜੌਹਲ, ਬਿਲਗਾ : ਸ੫ੀ ਗੁਰੂ ਰਵਿਦਾਸ ਜੀ ਦੇ 639ਵੇਂ ਪ੍ਰਕਾਸ਼ ਪੁਰਬ ਸਬੰਧੀ 'ਚ ਪਿੰਡ ਬਿਲਗਾ 'ਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸ੫ੀ ਗੁਰੂ ਰਵਿਦਾਸ ਗੁਰਦੁਆਰਾ ਪੱਤੀ ਦੁਨੀਆ ਮਨਸੂਰ ਤੋਂ ਸ਼ੁਰੂ ਹੋ ਕੇ ਸਾਰੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਵਾਪਿਸ ਗੁਰਦੁਆਰਾ ਸਾਹਿਬ ਪੁੱਜਾ।
ਇਸ ਦੌਰਾਨ ਗਾਇਕ ਅਸ਼ੋਕ ਜੈਲਦਾਰ ਤੇ ਮਮਤਾ ਪ੫ੀਤ ਫਗਵਾੜਾ ਨੇ ਗੁਰੂ ਜੀ ਦਾ ਜਸ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਤਨ ਦੌਰਾਨ ਹਰ ਪੜਾਅ ਤੇ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ। ਜਨਮ ਦਿਹਾੜੇ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਵਿਖੇ 28 ਫਰਵਰੀ ਨੂੰ ਧਾਰਮਿਕ ਦੀਵਾਨ ਸਜਾਇਆ ਜਾਵੇਗਾ ਜਿਸ ਵਿਚ ਪੰਮਾ ਸੁੰਨੜ ਮਿਉਜਿਕਲ ਗਰੁੱਪ ਤੇ ਪ੫ੇਮ ਲਤਾ ਮਿਉਜਿਕ ਗਰੁੱਪ ਵੱਲੋਂ ਗੁਰੂ ਜੀ ਦਾ ਜਸ ਗਾਇਨ ਕੀਤਾ ਜਾਵੇਗਾ।