ਮਨਦੀਪ ਸ਼ਰਮਾ, ਜਲੰਧਰ
ਆਮ ਲੋਕਾਂ ਨੂੰ ਝੂਠੇ ਲਾਰੇ ਲਗਾ ਕੇ ਤੇ ਪਰਿਵਾਰ ਜੋੜੇ ਮੁਹਿੰਮ ਤਹਿਤ ਪਰਿਵਾਰਾਂ ਨੂੰ ਨਾਲ ਜੋੜਨ ਦੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਆਪਣਾ ਪਰਿਵਾਰ ਹੀ ਕੁਰਸੀ ਤੇ ਅਹੁਦੇਦਾਰੀਆਂ ਦੇ ਲਾਲਚ 'ਚ ਪੂਰੀ ਤਰ੍ਹਾਂ ਖੇਰੂ-ਖੇਰੂ ਹੋ ਚੁੱਕਾ ਹੈ। ਅਜਿਹੇ ਲੋਕ ਆਪਣੇ ਨਾਲ ਕਿੰਨੇ ਕੁ ਪਰਿਵਾਰ ਜੋੜ ਸਕਣਗੇ ਜਿਨ੍ਹਾਂ ਦਾ ਆਪਣਾ ਅਧਾਰ ਹੀ ਗੁਵਾਚ ਚੁੱਕਾ ਹੈ।
ਇਨ੍ਹਾਂ ਵਿਚਾਰਾ ਦੇ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਭਾਟੀਆ, ਰਾਜਵੀਰ ਸਿੰਘ ਸ਼ੰਟੀ ਜਨਰਲ ਸਕੱਤਰ ਦੋਆਬਾ ਜ਼ੋਨ ਯੂਥ ਅਕਾਲੀ ਦਲ, ਮਨਵੀਰ ਸਿੰਘ ਅਕਾਲੀ ਮੀਤ ਪ੍ਰਧਾਨ ਅਤੇ ਜੈਦੀਪ ਸਿੰਘ ਬਾਜਵਾ ਮੈਂਬਰ ਵਰਕਿੰਗ ਕਮੇਟੀ ਨੇ ਅੱਜ ਇਕ ਬਿਆਨ 'ਚ ਕੀਤਾ। ਆਮ ਆਦਮੀ ਪਾਰਟੀ, ਜਿਸ ਨੂੰ ਪੰਜਾਬ ਦੀ ਭੋਲੀ ਭਾਲੀ ਜਨਤਾ ਨੇ 4 ਮੈਂਬਰ ਪਾਰਲੀਮੈਂਟ ਦਿੱਤੇ ਤੇ ਕੁਝ ਸਮੇਂ ਬਾਅਦ ਹੀ ਆਪਸੀ ਖਿਚੋਤਾਨ ਕਰਨ 2 ਮੈਂਬਰ ਪਾਰਲੀਮੈਂਟ ਵੱਖਰੇ ਰਾਸਤੇ ਜਾ ਤੁਰੇ। ਇਨ੍ਹਾਂ ਸੱਚੀਆਂ ਤੇ ਖਰੀਆਂ ਗੱਲਾਂ ਕਰਨ ਵਾਲੇ ਆਪਣੇ ਮੁੱਢਲੇ ਮੈਂਬਰਾਂ ਤੇ ਪਾਰਟੀ ਦੀ ਰੀਡ ਦੀ ਹੱਡੀ ਮੰਨੇ ਜਾਂਦੇ ਜੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਨ, ਡਾ. ਦਲਜੀਤ ਸਿੰਘ ਅਤੇ ਬਲਕਾਰ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਉਨ੍ਹਾਂ ਦੱਸਿਆ ਕਿ ਆਪ ਦਾ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਤਾਂ ਆਪਣਾ ਪਰਿਵਾਰ ਵੀ ਨਹੀਂ ਬਚਾ ਸਕਿਆ ਹਰ ਪੰਜਾਬ ਦੇ ਪਰਿਵਾਰ ਨੂੰ ਆਪਣੇ ਨਾਲ ਕੀ ਜੋੜਨਗੇ। ਇਸ ਲਈ ਇਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਲਾਹ ਦਿੱਤੀ ਕਿ ਪੰਜਾਬ ਦੇ ਹੋਰ ਪਰਿਵਾਰ ਨੂੰ ਜੋੜਨ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਣੇ।
-----------
ਯੂਥ ਅਕਾਲੀ ਦਲ ਦੀ ਰੈਲੀ ਅੱਜ
ਸੀਨੀਅਰ ਯੂਥ ਅਕਾਲੀ ਆਗੂ ਸੁਖਮਿੰਦਰ ਸਿੰਘ ਰਾਜਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਯੂਥ ਅਕਾਲੀ ਦਲ ਵੱਲੋਂ ਬੀਐਮਸੀ ਚੌਕ 'ਚ ਸ਼ਾਮ 5 ਵਜੇ ਰੈਲੀ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਚੇਚੇ ਤੌਰ 'ਤੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਮਨੋਰੰਜਨ ਕਾਲੀਆ, ਪ੍ਰਗਟ ਸਿੰਘ ਐਮਐਲਏ, ਗੁਰਪ੍ਰਤਾਪ ਸਿੰਘ ਵਡਾਲਾ ਐਮਐਲਏ, ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ, ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਚੰਨੀ ਹਾਜ਼ਰੀ ਲਗਾਉਣਗੇ। ਸਾਰੇ ਯੂਥ ਆਗੂਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਰੈਲੀ 'ਚ ਸ਼ਾਮਲ ਹੋ ਕੇ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ।