ਅਕਸ਼ੈਦੀਪ ਸ਼ਰਮਾ, ਆਦਮਪੁਰ : ਪੰਜਾਬ ਸਰਕਾਰ ਵਿਕਾਸ ਕੰਮਾਂ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ। ਖਾਸਤੌਰ 'ਤੇ ਉਨ੍ਹਾਂ ਦੇ ਆਪਣੇ ਹਲਕੇ ਆਦਮਪੁਰ ਦੇ ਹਰ ਹਿੱਸੇ ਚਾਹੇ ਉਹ ਸ਼ੀਰੀ ਹੋਵੇ ਜਾਂ ਪੇਂਡੂ ਸੰਪੂਰਨ ਵਿਕਾਸ। ਉਨ੍ਹਾਂ ਦੀ ਜ਼ਿੰਮੇਵਾਰੀ ਹੈ ਤੇ ਉਹ ਇਸ ਵੱਲ ਪੂਰਾ ਧਿਆਨ ਦੇ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਪੀਐਸ ਤੇ ਹਲਕਾ ਵਿਧਾਇਕ ਪਵਨ ਟੀਨੂੰ ਨੇ ਸ਼ਨਿਚਰਵਾਰ ਨੇੜਲੇ ਪਿੰਡ ਦੋਲੀਕੇ 'ਚ ਪਿੰਡਾਂ ਦੇ ਵਿਕਾਸ ਕਾਰਜਾਂ ਲਈ 50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਰੁਪਈਆਂ 'ਚੋਂ 10 ਲੱਖ ਰੁਪਏ ਗਲੀਆਂ, ਨਾਲੀਆਂ ਤੇ 4 ਲੱਖ ਰੁਪਏ ਪਿੰਡ ਦੇ ਜਿੰਮ, ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਤੇ ਇਸ ਦੇ ਇਲਾਵਾ ਪਿੰਡ ਦੂਲੀਕੇ-ਕੋਟਲੀ, ਦੋਲੀਕੇ-ਬਿਆਸ ਸੜਕ ਬਣਾਉਣ ਲਈ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਇਸ ਸਾਲ ਦੇ ਅੰਦਰ ਸਾਰੇ ਹਲਕੇ 'ਚ ਪੰਜਾਬ ਸਰਕਾਰ ਵੱਲੋਂ ਜਾਰੀ ਗਰਾਂਟ ਨਾਲ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਹਰ ਪਿੰਡ ਅਤੇ ਹਰ ਸ਼ਹਿਰ ਦਾ ਬਰਾਬਰ ਵਿਕਾਸ ਕੀਤਾ ਜਾਵੇ ਤਾਂ ਜੋ ਜਨਤਾ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਰਹੇ। ਇਸ ਮੌਕੇ ਉਨ੍ਹਾਂ ਨਾਲ ਚੇਅਰਮੇਨ ਬਲਾਕ ਸੰਮਤੀ ਮੇਜਰ ਸਿੰਘ, ਜਥੇਦਾਰ ਗੁਰਮੀਤ ਸਿੰਘ ਤੇ ਹੋਰ ਹਾਜ਼ਰ ਸਨ।