ਵਿਕਰਮ ਵਿੱਕੀ, ਜਲੰਧਰ : ਮਹਾਸ਼ਿਵਰਾਤਰੀ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਸਿੱਧ ਸ਼ਕਤੀ ਪੀਠ ਸ਼੍ਰੀ ਦੇਵੀ ਤਲਾਬ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਬੜੀ ਸ਼ਰਧਾ ਭਾਵ ਨਾਲ ਸ਼੍ਰੀ ਦੇਵੀ ਤਲਾਬ ਪ੍ਰਬੰਧਕ ਕਮੇਟੀ ਵੱਲੋਂ ਸਜਾਈ ਗਈ। ਸ਼ੋਭਾ ਯਾਤਰਾ 'ਚ ਸੈਂਕੜਿਆਂ ਦੀ ਗਿਣਤੀ 'ਚ ਸ਼ਰਧਾਲੂ ਪਹੁੰਚੇ। ਸ਼੍ਰੀ ਦੇਵੀ ਤਾਲਾਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਵਿੱਜ, ਜਨਰਲ ਸੈਕਟਰੀ ਰਾਜੇਸ਼ ਵਿੱਜ, ਅਵਿਨਾਸ਼ ਸ਼ਰਮਾ ਤੇ ਨਰਿੰਦਰ ਸਹਿਜਪਾਲ ਨੇ ਦੱਸਿਆ ਸ਼ੋਭਾ ਯਾਤਰਾ 'ਚ ਭਗਵਾਨ ਸ਼ਿਵ ਪਾਰਵਤੀ ਦੀਆਂ ਝਾਕੀਆਂ ਤਿਆਰ ਕੀਤੀਆਂ ਗਈਆਂ।
ਇਸ ਮੌਕੇ ਸੰਤ ਸਮਾਜ ਦੇ ਇਲਾਵਾ ਵੱਖ-ਵੱਖ ਮੰਦਰ ਕਮੇਟੀਆਂ ਨੇ ਹਿੱਸਾ ਲਿਆ। ਸ਼ੋਭਾ ਯਾਤਰਾ ਸ਼੍ਰੀ ਦੇਵੀ ਤਾਲਾਬ ਮੰਦਰ ਤੋਂ ਸ਼ੁਰੂ ਹੋ ਕੇ ਟਾਂਡਾ ਰੋਡ, ਅੱਡਾ ਹੁਸ਼ਿਆਰਪੁਰ ਚੌਕ, ਖਿੰਗਰਾਂ ਗੇਟ, ਸ਼ਹੀਦ ਭਗਤ ਸਿੰਘ ਚੌਕ, ਫਗਵਾੜਾ ਗੇਟ, ਮਿਲਾਪ ਚੌਕ, ਕੰਪਨੀ ਬਾਗ ਚੌਕ, ਜੋਤੀ ਚੌਕ, ਜੀਟੀ ਰੋਡ, ਬਸਤੀ ਅੱਡਾ, ਜੇਲ੍ਹ ਰੋਡ, ਪਟੇਲ ਚੌਕ, ਸਾਈਂ ਦਾਸ ਸਕੂਲ ਰੋਡ, ਸਰਕੁਲਰ ਰੋਡ ਤੇ ਵਾਲਮੀਕਿ ਗੇਟ ਤੋਂ ਹੁੰਦੇ ਹੋਏ ਸਮਾਪਤ ਹੋਈ।
ਸ਼ੋਭਾ ਯਾਤਰਾ ਦੁਪਹਿਰ 2 ਵਜੇ ਸ਼ੁਰੂ ਕਰਕੇ ਰਾਤ 9 ਵਜੇ ਸ਼੍ਰੀ ਦੇਵੀ ਤਾਲਾਬ ਮੰਦਰ 'ਚ ਸਮਾਪਤ ਕੀਤੀ ਗਈ। ਇਸ ਦੌਰਾਨ ਰਸਤੇ 'ਚ ਸ਼ਰਧਾਲੂਆਂ ਲਈ ਥਾਂ-ਥਾਂ 'ਤੇ ਲੰਗਰ ਲਗਾਏ ਗਏ। ਸਹਿਗਲ ਪਰਿਵਾਰ ਵੱਲੋਂ ਭਗਵਾਨ ਹਨੂੰਮਾਨ ਮੰਦਰ ਨੇੜੇ ਸਿਵਿਲ ਹਸਪਤਾਲ ਕੜੀ ਚੌਲ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਵਿਜੇ ਸਹਿਗਲ, ਮੋਹਿਤ ਸਹਿਗਲ, ਅਸ਼ੋਕ ਸਹਿਗਲ, ਰਾਜੂ ਅਰੋੜਾ ਆਦਿ ਹਾਜ਼ਰ ਸਨ। ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ, ਮਾਈ ਹੀਰਾਂ ਗੇਟ ਟ੫ੇਡਰਜ਼ ਐਸੋਸਿਏਸ਼ਨ ਵੱਲੋਂ ਚੌਲ ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਿਯਸ਼ਨ ਕੋਛੜ, ਭੁਪਿੰਦਰ ਸਿੰਘ, ਦੀਪਕ ਜੋਸ਼ੀ, ਬੰਟੀ, ਹਰਜਿੰਦਰ ਆਦਿ ਹਾਜ਼ਰ ਸਨ।
ਓਵਰ ਪਬਲਿਕੇਸ਼ਨਜ਼ ਇੰਡਿਆ ਪ੍ਰਾਈਵੇਟ ਲਿਮ. ਵੱਲੋਂ ਗ੍ਰੀਨ ਮਾਈ ਹੀਰਾਂ ਗੇਟ ਕੋਲ ਪੂੜੀ ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੁਨੀਲ ਕੁਮਾਰ ਚੋਪੜਾ, ਨਿਰਮਲ ਚੋਪੜਾ, ਰਾਜਨ ਚੋਪੜਾ, ਚੰਦਰ ਭੂਸ਼ਣ ਤੇ ਹੋਰ ਹਾਜ਼ਰ ਸਨ। ਫਤਿਹਪੁਰ ਰਾਸ਼ਨ ਵਿਤਰਣ ਕਮੇਟੀ ਵੱਲੋਂ ਪੂਰੀ ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਰਾਮਦੇਵ ਵਰਮਾ, ਨਰਿੰਦਰ ਪੀਰ, ਪੱਪੂ, ਜੇਬੀ ਭਸੀਨ, ਜਗਤ ਮੋਦੀ, ਸੁਨੀਲ ਬਾਹਰੀ ਆਦਿ ਮੌਜੂਦ ਸਨ। ਸ਼੍ਰੀ ਸ਼ਾਮ ਪਰਿਵਾਰ ਵੱਲੋਂ ਸੰਤਰਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪ੍ਰਮੋਦ ਸਿੰਗਲ, ਅਤੁਲ ਗੁਪਤਾ, ਵਰਿੰਦਰ ਅਗਰਵਾਲ, ਸੰਜੇ ਬੰਸਲ, ਪ੍ਰਮੋਦ ਸਿੰਗਲਾ ਤੇ ਹੋਰ ਹਾਜ਼ਰ ਸਨ। ਪੂਜਾ ਕਾਰਡਜ ਦੁਕਾਨ ਵੱਲੋਂ ਚਾਹ ਤੇ ਬਿਸਕੁੱਟਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਅਜੇ ਸਦਾਨਾ ਗੌਰਵ ਸਾਹਿਬ ਸ਼ਰਮਾ, ਰਿਤੇਸ਼, ਗੌਰਵ ਆਦਿ ਮੌਜੂਦ ਸਨ। ਫਗਵਾੜਾ ਗੇਟ ਵਾਸੀਆਂ ਵੱਲੋਂ ਪੂਰੀ ਛੋਲੇ ਦਾ ਲੰਗਰ ਲਗਾਇਆ ਗਿਆ।
- ਇਨ੍ਹਾਂ ਨੇ ਲਗਾਈ ਹਾਜ਼ਰੀ
ਸ਼ੋਭਾ ਯਾਤਰਾ ਦੌਰਾਨ ਸੰਤ ਸਮਾਜ ਤੋਂ ਮਹੰਤ ਗੰਗਾ ਦਾਸ, ਮਹੰਤ ਕੇਸ਼ਵ ਦਾਸ, ਅਖ਼ਿਲ ਭਾਰਤੀ ਦੁਰਗਾ ਸੈਨਾ ਸੰਗਠਨ ਦੇ ਕੌਮੀ ਪ੍ਰਧਾਨ ਸਿਕੰਦਰ ਮਹਾਰਾਜ, ਮਹੰਤ ਦਮਯੰਤੀ ਦਾਸ, ਪੰਡਤ ਗੁਲਸ਼ਨ ਸ਼ਰਮਾ, ਬਾਬਾ ਰਾਜ ਕਿਸ਼ੋਰ, ਸ਼੍ਰੀ ਦੇਵੀ ਤਾਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਵਿਜ, ਮੁੱਖ ਸਕੱਤਰ ਰਾਜੇਸ਼ ਵਿਜ, ਸੁਦੇਸ਼ ਧਵਨ, ਰਾਕੇਸ਼ ਮਹਾਜਨ, ਰਮੇਸ਼ ਸ਼ੌਂਕੀ, ਭੂਸ਼ਣ ਕੋਹਲੀ, ਵਿਨੇ ਜਲੰਧਰੀ, ਯਾਦਵ ਖੋਸਲਾ, ਭਰਤ ਬੱਬਰ, ਮਦਨ ਲਾਲ ਗੁਪਤਾ, ਸੌਰਭ ਸ਼ਰਮਾ ਤੇ ਹੋਰ ਹਾਜ਼ਰ ਸਨ।
ਇਸ ਮੌਕੇ ਸੁਰੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਵੇਦ ਪ੍ਰਕਾਸ਼ ਸ਼ਰਮਾ, ਪਵਨ ਤਲਵਾੜ, ਪਵਨ ਚੱਢਾ, ਗੁਰਚਰਨ ਸਿੰਘ, ਰਾਜੀਵ ਹਾਜ਼ਰ ਸਨ। ਸ਼ੇਰੇ ਪੰਜਾਬ ਮਾਰਕਿਟ ਇਸ ਮੌਕੇ ਤੇ ਹਰਬੰਸ ਲਾਲ, ਬਿੱਟੂ, ਸੋਨਮ, ਪਿ੍ਰਆ, ਸੋਨੂੰ, ਅਜੇ, ਸ਼ੰਟੀ ਆਦਿ ਮੌਜੂਦ ਸਨ। ਇਸ ਦੇ ਇਲਾਵਾ ਗੋਬਿੰਦ ਰਾਮ ਗੌਰੀ ਸ਼ੰਕਰ ਫਗਵਾੜਾ ਗੇਟ, ਡਾ. ਐਚਐਲ ਚੋਪੜਾ, ਮੈਮੋਰੀਅਲ ਹਸਪਤਾਲ, ਜਲੰਧਰ ਇਲੈਕਟ੫ੀਕਲਜ਼ ਟ੫ੇਡਰਜ਼ ਵੈਲਫੇਅਰ ਐਸੋਇਸ਼ਨ ਸ਼ਿਵ ਸੈਨਾ ਉੱਤਰ ਭਾਰਤ (ਪੰਜਾਬ) ਦੇ ਰਾਸ਼ਟਰੀ ਪ੍ਰਧਾਨ ਵਿਜੇ ਜਲੰਧਰੀ, ਨਰੇਸ਼ ਸ਼ਰਮਾ, ਸਾਧੂ ਰਾਮ ਕਾਲੀਆ, ਰਜਿੰਦਰ ਪ੍ਰਭਾਕਰ, ਸੰਦੀਪ, ਸੰਜੀਵ, ਤਰਲੋਚਨ ਦਾਸ, ਬਲਦੇਵ ਆਨੰਦ, ਹੇਮੰਤ ਸਰੀਨ, ਦੀਪਕ ਕੰਬੋਜ, ਸੁਭਾਸ਼ ਢੱਲ ਸੁਰਿੰਦਰ ਅਗਰਵਾਲ, ਮਦਨ ਲਾਲ ਗੁਪਤਾ, ਐਸ ਜੋਲੀ, ਅਰਜੁਨ ਮਲਹੋਤਰਾ, ਜਗਮੋਹਨ ਸਿੰਘ ਖੋਸਲਾ, ਅਰਜੁਨ ਮਲਹੋਤਰਾ, ਦੀਪਕ, ਨੀਰਜ ਮਿੱਤਲ, ਸ਼ਿਵ ਮੰਦਰ, ਨਿਉ ਸੰਤ ਨਗਰ, ਬਸਤੀ ਸ਼ੇਖ ਪ੍ਰਧਾਨ ਗੋਪੀ ਵਰਮਾ, ਮੋਹਨ ਲਾਲ, ਪਰਮਜੀਤ ਪੰਮੀ, ਮਹੇਸ਼ ਕੁਮਾਰ, ਰਾਜ ਕੁਮਾਰ, ਅਵਿਨਾਸ਼ ਚੋਪੜਾ, ਮੋਹਨ ਸਿੰਘ, ਹੇਮਾ ਮਲਹੋਤਰਾ, ਮੰਜੂ ਬਾਲਾ, ਪਵਨ, ਅਭੀ, ਈਸ਼ਪ੍ਰੀਤ, ਬਲਜੀਤ ਕੌਰ, ਸੀਮਾ, ਸੰਜੀਵ, ਜਨਕ ਰਾਜ, ਟੀਨੂੰ ਵਿਨੋਦ, ਦੀਪਕ, ਬਬਲੂ, ਅਰੁਣ, ਅਵਿਨਾਸ਼ ਤੇ ਹੋਰ ਹਾਜ਼ਰ ਸਨ।